National Herald Case 'ਚ ਅੱਜ ਫਿਰ ED ਦੇ ਸਵਾਲਾਂ ਦਾ ਸਾਹਮਣਾ ਕਰੇਗੀ Sonia Gandhi, ਕਾਂਗਰਸ ਕਰੇਗੀ ਵਿਰੋਧ

Continues below advertisement

Congress Protest Against ED: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ (Congress President Sonia Gandhi) ਤੋਂ ਈਡੀ ਦੀ ਦੂਜੀ ਪੁਛਗਿੱਛ ਦੇ ਖਿਲਾਫ ਕਾਂਗਰਸ ਅੱਜ ਇੱਕ ਵਾਰ ਫਿਰ ਦੇਸ਼ ਭਰ ਵਿੱਚ ਸੜਕਾਂ 'ਤੇ ਨਜ਼ਰ ਆਵੇਗੀ। ਕਾਂਗਰਸ ਜਿੱਥੇ ਦੇਸ਼ ਭਰ ਵਿੱਚ ਮਹਾਤਮਾ ਗਾਂਧੀ (Mahatma Gandhi) ਦੇ ਬੁੱਤਾਂ ਨੇੜੇ ਪ੍ਰਦਰਸ਼ਨ ਕਰੇਗੀ, ਉੱਥੇ ਹੀ ਦਿੱਲੀ ਵਿੱਚ ਕਾਂਗਰਸ ਹੈੱਡਕੁਆਰਟਰ ਵਿੱਚ ਆਗੂਆਂ ਦਾ ਇਕੱਠ ਹੋਵੇਗਾ। ਜਾਣਕਾਰੀ ਮੁਤਾਬਕ ਸੋਨੀਆ ਗਾਂਧੀ ਸਵੇਰੇ ਕਰੀਬ ਸਾਢੇ 11 ਵਜੇ ਈਡੀ ਸਾਹਮਣੇ ਪੇਸ਼ ਹੋਵੇਗੀ। ਕਾਂਗਰਸ ਮੁਤਾਬਕ ਦਿੱਲੀ ਪੁਲਿਸ ਨੇ ਰਾਜਘਾਟ 'ਤੇ ਸੱਤਿਆਗ੍ਰਹਿ ਦੀ ਇਜਾਜ਼ਤ ਨਹੀਂ ਦਿੱਤੀ। ਸੋਨੀਆ ਗਾਂਧੀ ਨੂੰ ਸਵਾਲ ਕਰਨ ਦੇ ਮੁੱਦੇ 'ਤੇ ਕਾਂਗਰਸ ਦੇ ਸੰਸਦ ਮੈਂਬਰ ਮੋਦੀ ਸਰਕਾਰ 'ਤੇ ਸਿਆਸੀ ਬਦਲਾਖੋਰੀ ਲਈ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਉਂਦੇ ਹੋਏ ਸੰਸਦ ਦੇ ਅੰਦਰ ਪ੍ਰਦਰਸ਼ਨ ਕਰਨਗੇ ਅਤੇ ਫਿਰ ਪ੍ਰਦਰਸ਼ਨ ਕਰਨ ਲਈ ਪਾਰਟੀ ਹੈੱਡਕੁਆਰਟਰ ਆਉਣਗੇ। ਇਸ ਸਬੰਧੀ ਸੋਮਵਾਰ ਸ਼ਾਮ ਨੂੰ ਕਾਂਗਰਸੀ ਆਗੂਆਂ ਦੀ ਅਹਿਮ ਮੀਟਿੰਗ ਹੋਈ। ਫਿਲਹਾਲ ਪਾਰਟੀ ਨੇਤਾ ਅੱਜ ਸਵੇਰੇ ਸੰਸਦ 'ਚ ਵੀ ਬੈਠਕ ਕਰਨਗੇ।

Continues below advertisement

JOIN US ON

Telegram