National Herald Case: ਸੋਨੀਆ ਅੱਜ ED ਦਾ ਸਾਹਮਣਾ ਕਰੇਗੀ, ਦੇਸ਼ 'ਚ ਕਾਂਗਰਸ ਉਤਰੇਗੀ ਸੜਕਾਂ 'ਤੇ

Continues below advertisement

Sonia Gandhi To Pear before ED: ਰਾਹੁਲ ਗਾਂਧੀ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਅੱਜ ਸੋਨੀਆ ਗਾਂਧੀ ਤੋਂ ਪੁੱਛਗਿੱਛ ਕਰੇਗੀ। ਕਾਂਗਰਸ ਨੇਤਾਵਾਂ 'ਤੇ ਧੋਖਾਧੜੀ ਅਤੇ ਪੈਸੇ ਦੀ ਦੁਰਵਰਤੋਂ ਦੇ ਜ਼ਰੀਏ ਘਾਟੇ 'ਚ ਚੱਲ ਰਹੇ ਨੈਸ਼ਨਲ ਹੈਰਾਲਡ ਅਖਬਾਰ ਨੂੰ ਹੜੱਪਣ ਦਾ ਦੋਸ਼ ਹੈ। ਸੋਨੀਆ ਗਾਂਧੀ ਸਵੇਰੇ 11.30 ਵਜੇ ਘਰ ਤੋਂ ਰਵਾਨਾ ਹੋਵੇਗੀ ਅਤੇ 11.45 ਵਜੇ ਈਡੀ ਦਫ਼ਤਰ ਪਹੁੰਚ ਜਾਵੇਗੀ। ਨੈਸ਼ਨਲ ਹੈਰਾਲਡ ਅਖਬਾਰ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਪੁੱਛਗਿੱਛ ਕਰੇਗੀ। ਸਿਹਤ ਦੇ ਮੱਦੇਨਜ਼ਰ ਸੋਨੀਆ ਗਾਂਧੀ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਤੋਂ ਵਿਸ਼ੇਸ਼ ਛੋਟ ਮਿਲੀ ਹੈ। ਜ਼ਰੂਰੀ ਦਵਾਈਆਂ ਲੈਣ ਲਈ ਸਮੇਂ-ਸਮੇਂ 'ਤੇ ਬਰੇਕ ਦਿੱਤੇ ਜਾਣਗੇ। ਰਾਹੁਲ ਅਤੇ ਪ੍ਰਿਅੰਕਾ ਗਾਂਧੀ ਈਡੀ ਦਫ਼ਤਰ ਤੱਕ ਸੋਨੀਆ ਨੂੰ ਛੱਡਣ ਜਾ ਸਕਦੇ ਹਨ।

Continues below advertisement

JOIN US ON

Telegram