Breaking News: ਦਿੱਲੀ ਤੋਂ ਜਬਲਪੁਰ ਜਾ ਰਹੇ ਸਪਾਈਸ ਜੈੱਟ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ
SpiceJet Flight Emergancy Landing: ਅੱਜ ਸਵੇਰੇ ਦਿੱਲੀ ਤੋਂ ਜਬਲਪੁਰ (Delhi to Jabalpur) ਜਾ ਰਹੀ ਸਪਾਈਸ ਜੈੱਟ (SpiceJet flight) ਦੀ ਉਡਾਣ ਦੇ ਕੈਬਿਨ ਵਿੱਚ ਧੂੰਆਂ ਦੇਖਿਆ ਗਿਆ, ਜਿਸ ਤੋਂ ਬਾਅਦ ਜਹਾਜ਼ ਨੇ ਦਿੱਲੀ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ (emergency landing) ਕੀਤੀ। ਸਪਾਈਸ ਜੈੱਟ ਦੇ ਬੁਲਾਰੇ ਨੇ ਦੱਸਿਆ ਕਿ ਸਾਰੇ ਯਾਤਰੀਆਂ ਨੂੰ ਜਹਾਜ਼ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਸਪਾਈਸਜੈੱਟ ਦੇ ਜਹਾਜ਼ ਨੇ ਦਿੱਲੀ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕੀਤੀ। ਦਿੱਲੀ ਤੋਂ ਜਬਲਪੁਰ ਲਈ ਉਡਾਣ ਭਰਦੇ ਸਮੇਂ ਜਹਾਜ਼ ਦੇ ਕੈਬਿਨ 'ਚੋਂ ਧੂੰਆਂ (smoke) ਉੱਠਦਾ ਦੇਖ ਕੇ ਪਾਇਲਟ ਨੇ ਐਮਰਜੈਂਸੀ ਲੈਂਡਿੰਗ ਕਰਵਾਈ।