G20 Summit India: ਭਾਰਤ ਕਰੇਗਾ G-20 ਸਮਿਟ ਦੀ ਅਗਵਾਈ
Continues below advertisement
G20 Summit India: ਭਾਰਤ 8 ਤੋਂ 10 ਸਤੰਬਰ ਤੱਕ ਜੀ-20 ਲੀਡਰਸ ਸੰਮੇਲਨ ਦੀ ਮੇਜ਼ਬਾਨੀ ਕਰੇਗਾ। 1 ਦਸੰਬਰ 2022 ਤੋਂ 30 ਨਵੰਬਰ 2023 ਤੱਕ, ਜੀ-20 ਦੀ ਅਗਵਾਈ ਭਾਰਤ ਕਰੇਗਾ। ਭਾਰਤ ਵੱਲੋਂ ਇਸ ਪ੍ਰਧਾਨਗੀ ਦੌਰਾਨ 200 ਤੋਂ ਵੱਧ ਜੀ-20 ਮੀਟਿੰਗਾਂ ਦੀ ਮੇਜ਼ਬਾਨੀ ਕਰਨ ਦੀ ਉਮੀਦ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਸ ਸਬੰਧ ਵਿੱਚ ਇੱਕ ਬਿਆਨ ਜਾਰੀ ਕੀਤਾ ਹੈ।G20 ਜਾਂ ਗਰੁੱਪ ਆਫ਼ ਟਵੰਟੀ ਦੁਨੀਆ ਦੀਆਂ ਪ੍ਰਮੁੱਖ ਵਿਕਸਤ ਅਤੇ ਵਿਕਾਸਸ਼ੀਲ ਅਰਥਵਿਵਸਥਾਵਾਂ ਦਾ ਇੱਕ ਅੰਤਰ-ਸਰਕਾਰੀ ਫੋਰਮ ਹੈ। ਇਸ ਵਿੱਚ 19 ਦੇਸ਼ (ਅਰਜਨਟੀਨਾ, ਆਸਟ੍ਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਫਰਾਂਸ, ਜਰਮਨੀ, ਭਾਰਤ, ਇੰਡੋਨੇਸ਼ੀਆ, ਇਟਲੀ, ਜਾਪਾਨ, ਕੋਰੀਆ ਗਣਰਾਜ, ਮੈਕਸੀਕੋ, ਰੂਸ, ਸਾਊਦੀ ਅਰਬ, ਦੱਖਣੀ ਅਫਰੀਕਾ, ਤੁਰਕੀ, ਯੂ.ਕੇ., ਅਮਰੀਕਾ) ਅਤੇ ਯੂਰਪੀਅਨ ਯੂਨੀਅਨ (ਈਯੂ) ਸ਼ਾਮਲ ਹਨ।
Continues below advertisement