Himachal ਦਾ ਅੰਧਾਧੁੰਦ ਵਿਕਾਸ ਬਣਿਆ ਮਹਾਪ੍ਰਲਯ ਦੀ ਵਜ੍ਹਾ - ਮਾਹਿਰ

Continues below advertisement

Himachal ਦਾ ਅੰਧਾਧੁੰਦ ਵਿਕਾਸ ਬਣਿਆ ਮਹਾਪ੍ਰਲਯ ਦੀ ਵਜ੍ਹਾ - ਮਾਹਿਰ 

#Himachal #Landslide #flood #abplive

ਹਿਮਾਚਲ ਪ੍ਰਦੇਸ਼ ਪਿਛਲੇ 50 ਸਾਲਾਂ ਵਿੱਚ ਸਭ ਤੋਂ ਭਿਆਨਕ ਕੁਦਰਤੀ ਆਫ਼ਤ ਵਿੱਚੋਂ ਲੰਘ ਰਿਹਾ ਹੈ। ਰਾਜ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹੜ੍ਹ, ਬੱਦਲ ਫਟਣ ਅਤੇ ਜ਼ਮੀਨ ਖਿਸਕਣ ਨਾਲ ਭਾਰੀ ਤਬਾਹੀ ਹੋਈ ਹੈ।ਹਿਮਾਚਲ ਚ ਕੁਦਰਤ ਦੇ ਕਹਿਰ ਦੀਆਂ ਸਾਹਮਣੇ ਆਈਆਂ ਤਸਵੀਰਾਂ ਬੇਹੱਦ ਡਰਾਉਣੀਆਂ ਹਨ। ਥਾਂ-ਥਾਂ ਢਿੱਗਾਂ ਡਿੱਗ ਰਹੀਆਂ ਹਨ, ਸੜਕਾਂ ਡੁੱਬ ਰਹੀਆਂ ਹਨ ਅਤੇ ਘਰ ਤਾਸ਼ ਦੇ ਪੱਤਿਆਂ ਵਾਂਗ ਢਹਿ ਰਹੇ ਹਨ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਰੀਬ 10,000 ਕਰੋੜ ਰੁਪਏ ਦੇ ਨੁਕਸਾਨ ਦਾ ਦਾਅਵਾ ਕੀਤਾ ਹੈ। ਉਥੇ ਹੀ ਮਾਹਿਰਾਂ ਦਾ ਮੰਨਣਾ ਹੈ ਕਿ ਹਿਮਾਚਲ ਪ੍ਰਦੇਸ਼ ਵਾਤਾਵਰਨ ਵੱਲ ਧਿਆਨ ਦਿੱਤੇ ਬਿਨਾਂ ਕੀਤੇ ਅੰਨ੍ਹੇਵਾਹ ਵਿਕਾਸ ਦੀ ਕੀਮਤ ਚੁਕਾ ਰਿਹਾ ਹੈ।
ਮੁੱਖ ਮੰਤਰੀ ਖੁਦ ਵੀ ਮੰਨਦੇ ਹਨ ਕਿ ਇਹ ਦੁਖਾਂਤ ਮਨੁੱਖ ਦੁਆਰਾ ਪੈਦਾ ਕੀਤੇ ਗਏ ਹਾਲਾਤ ਦਾ ਨਤੀਜ਼ਾ ਹੈ |
ਮਾਹਿਰ ਮੰਨਦੇ ਹਨ ਕਿ ਇਸ ਸਾਲ ਹਿਮਾਚਲ ਵਿੱਚ ਬਹੁਤ ਜ਼ਿਆਦਾ ਮੀਂਹ ਪਿਆ ਹੈ, ਪਰ ਉਹ ਇਹ ਵੀ ਮੰਨਦੇ ਹਨ ਕਿ ਸੂਬੇ ਵਿੱਚ ਵੱਡੀ ਤਬਾਹੀ ਲਈ ਗੈਰ-ਯੋਜਨਾਬੱਧ ਵਿਕਾਸ ਵੀ ਬਰਾਬਰ ਜ਼ਿੰਮੇਵਾਰ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਸੜਕਾਂ ਬਣਾਉਣ ਲਈ ਪਹਾੜਾਂ ਅਤੇ ਜੰਗਲਾਂ ਦੀ ਕਟਾਈ ਕਾਰਨ ਜੰਗਲਾਂ ਦਾ ਰਕਬਾ ਘਟਿਆ ਹੈ। ਇਸ ਕਟਿੰਗ ਨਾਲ ਬਣੀਆਂ ਢਲਾਣਾਂ ਢਿੱਗਾਂ ਡਿੱਗਣ ਦਾ ਵਧੇਰੇ ਖਤਰਾ ਬਣ ਗਈਆਂ।
ਆਈਆਈਟੀ ਰੋਪੜ, ਜਿਸ ਨੇ ਮੰਡੀ ਅਤੇ ਕੁੱਲੂ ਦਾ ਅਧਿਐਨ ਕੀਤਾ, ਨੇ ਜ਼ਮੀਨ ਖਿਸਕਣ ਵਾਲੇ ਖੇਤਰਾਂ ਦੀ ਪਛਾਣ ਕੀਤੀ ਜਿੱਥੇ ਪਿਛਲੇ ਸਾਲਾਂ ਦੌਰਾਨ ਜ਼ਮੀਨ ਖਿਸਕਣ ਦੀ ਗਿਣਤੀ ਵਧੀ ਹੈ।
ਮਾਹਿਰਾਂ ਦਾ ਸੁਝਾਅ ਹੈ ਕਿ ਸਰਕਾਰ ਅਤੇ ਸਾਰੇ ਸਬੰਧਤਾਂ ਨੂੰ ਬਹੁਤ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਭਵਿੱਖ ਲਈ ਟਿਕਾਊ ਢੰਗ ਨਾਲ ਯੋਜਨਾ ਬਣਾਉਣੀ ਚਾਹੀਦੀ ਹੈ, ਕਿਉਂਕਿ ਆਉਣ ਵਾਲੇ ਸਮੇਂ ਵਿੱਚ ਆਫ਼ਤਾਂ ਦੀ ਗਿਣਤੀ ਵਧੇਗੀ। ਇਸ ਬਾਰੇ ਮੁੱਖ ਮੰਤਰੀ ਸੁੱਖੂ ਨੇ ਇਹ ਵੀ ਕਿਹਾ ਹੈ ਕਿ ਹਿਮਾਚਲ ਵਿੱਚ ਕੁਦਰਤ ਦੀ ਸੁਰੱਖਿਆ ਲਈ ਨਵੇਂ ਨਿਯਮ ਬਣਾਏ ਜਾਣਗੇ ਅਤੇ ਉਨ੍ਹਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ।


Subscribe Our Channel: ABP Sanjha https://www.youtube.com/channel/UCYGZ... 

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha

Facebook: https://www.facebook.com/abpsanjha/
Twitter: https://twitter.com/abpsanjha

Download ABP App for Apple: https://itunes.apple.com/in/app/abp-l... 
Download ABP App for Android: https://play.google.com/store/apps/de...

Continues below advertisement

JOIN US ON

Telegram