Rajpath ਦਾ ਨਾਂ ਬਦਲ ਕੇ 'ਕਰਤੱਵਯਪਥ' ਰੱਖਿਆ ਗਿਆ, 8 ਨੂੰ PM Modi ਕਰਨਗੇ ਉਦਘਾਟਨ

Continues below advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਸਤੰਬਰ ਨੂੰ ਸੈਂਟਰਲ ਵਿਸਟਾ ਐਵੇਨਿਊ ਦਾ ਉਦਘਾਟਨ ਕਰਨਗੇ। ਸੈਂਟਰਲ ਵਿਸਟਾ 9 ਸਤੰਬਰ ਤੋਂ ਆਮ ਲੋਕਾਂ ਲਈ ਖੁੱਲ੍ਹ ਜਾਵੇਗਾ। ਇੰਡੀਆ ਗੇਟ ਤੋਂ ਰਾਸ਼ਟਰਪਤੀ ਭਵਨ ਤੱਕ ਰਾਜਪਥ ਦੇ ਦੋਵੇਂ ਪਾਸੇ ਦੇ ਖੇਤਰ ਨੂੰ ਸੈਂਟਰਲ ਵਿਸਟਾ ਕਿਹਾ ਜਾਂਦਾ ਹੈ। ਇਸ ਖੇਤਰ ਵਿੱਚ ਰਾਸ਼ਟਰਪਤੀ ਭਵਨ, ਨਾਰਥ ਬਲਾਕ, ਸਾਊਥ ਬਲਾਕ, ਰੇਲ ਭਵਨ, ਸੰਸਦ ਭਵਨ, ਕ੍ਰਿਸ਼ੀ ਭਵਨ, ਨਿਰਮਾਣ ਭਵਨ, ਬੀਕਾਨੇਰ ਹਾਊਸ, ਹੈਦਰਾਬਾਦ ਹਾਊਸ ਸਮੇਤ ਕਈ ਸਰਕਾਰੀ ਇਮਾਰਤਾਂ ਹਨ।
ਫਿਲਹਾਲ ਇਸ ਦੇ ਕੁਝ ਹਿੱਸੇ ਨੂੰ ਹੀ ਆਮ ਲੋਕਾਂ ਲਈ ਖੋਲ੍ਹਿਆ ਜਾ ਰਿਹਾ ਹੈ, ਬਾਕੀ ਹਿੱਸਾ ਪੁਨਰ-ਨਿਰਮਾਣ ਤੋਂ ਬਾਅਦ ਖੋਲ੍ਹਿਆ ਜਾਵੇਗਾ। ਇੰਨਾਂ ਹੀ ਨਹੀ ਵਿਜੇ ਚੌਂਕ ਤੋਂ ਇੰਡੀਆ ਗੇਟ ਤੱਕ 3 ਕਿਲੋਮੀਟਰ ਲੰਬਾ ਰਾਜਪਥ 19 ਮਹੀਨਿਆਂ ਬਾਅਦ ਆਧੁਨਿਕ ਸੁਵਿਧਾਵਾਂ ਨਾਲ ਦੁਬਾਰਾ ਖੁੱਲ੍ਹਣ ਲਈ ਤਿਆਰ ਹੈ। ਇੰਡੀਆ ਗੇਟ ਤੋਂ ਰਾਸ਼ਟਰਪਤੀ ਭਵਨ ਤੱਕ ਜਾਣ ਵਾਲੀ ਸੜਕ, ਜਿਸਨੂੰ ਹੁਣ ਰਾਜਪਥ ਕਿਹਾ ਜਾਂਦਾ ਹੈ, ਦਾ ਨਾਮ ਬਦਲ ਕੇ "ਕਰਤੱਵਯਪੱਥ" ਰੱਖਿਆ ਜਾ ਰਿਹਾ ਹੈ।

Continues below advertisement

JOIN US ON

Telegram