ਕਨ੍ਹੱਈਆ ਦੇ ਅੰਤਿਮ ਸਸਕਾਰ 'ਚ ਉਮੜੀ ਭਾਰੀ ਭੀੜ, ਸਖ਼ਤ ਸੁਰੱਖਿਆ ਵਿਚਕਾਰ ਅੰਤਿਮ ਸਸਕਾਰ

Continues below advertisement

Kanhaiyalal Murder In Udaipur: 29 ਜੂਨ ਬੁੱਧਵਾਰ ਨੂੰ ਉਦੈਪੁਰ 'ਚ ਮ੍ਰਿਤਕ ਦਰਜ਼ੀ ਕਨ੍ਹਈਆ ਲਾਲ ਸਾਹੂ ਦੀ ਲਾਸ਼ ਘਰੋਂ ਨਿਕਲਦੇ ਹੀ ਉਸਦੀ ਪਤਨੀ ਯਸ਼ੋਦਾ ਰੋ ਪਈ। ਉਸ ਦੇ ਰੋਣ ਅਤੇ ਦੁੱਖ ਦੇ ਵਿਚਕਾਰ, ਉਹ ਆਪਣੇ ਪਤੀ ਦੀ ਹੱਤਿਆ ਕਰਨ ਵਾਲੇ ਦੋਸ਼ੀਆਂ ਨੂੰ ਫਾਂਸੀ ਦੀ ਮੰਗ ਕਰਦੀ ਦਿਖਾਈ ਦਿੱਤੀ। ਉਸ ਨੇ ਕਿਹਾ, "ਦੋਸ਼ੀ ਨੂੰ ਫਾਂਸੀ ਦਿਓ, ਅੱਜ ਉਸ ਨੇ ਸਾਨੂੰ ਮਾਰਿਆ ਹੈ, ਕੱਲ੍ਹ ਹੋਰਾਂ ਨੂੰ ਮਾਰ ਦੇਵੇਗਾ।" ਦੂਜੇ ਪਾਸੇ ਕਨ੍ਹਈਆ ਲਾਲ ਦੀ ਭਤੀਜੀ ਨੇ ਕਿਹਾ ਕਿ ਅੱਜ ਸਾਡੇ ਘਰੋਂ ਮੇਰਾ ਮਾਮਾ ਮਾਰਿਆ ਗਿਆ ਹੈ, ਕੱਲ੍ਹ ਨੂੰ ਕਿਸੇ ਹੋਰ ਦੇ ਘਰੋਂ ਮਾਰਿਆ ਜਾਵੇਗਾ। ਉਸ ਨੇ ਦੋਸ਼ੀਆਂ ਨੂੰ ਹਰ ਹਾਲਤ ਵਿਚ ਮੌਤ ਦੀ ਸਜ਼ਾ ਦੇਣ ਦੀ ਗੱਲ ਕਹੀ।

Continues below advertisement

JOIN US ON

Telegram