Maharashtra 'ਚ ਐਕਸ਼ਨ ਮੋਡ 'ਚ Uddhav Thackeray, ਸ਼ਿਵ ਸੈਨਾ ਚੋਂ Eknath Shinde ਦੀ ਛੁੱਟੀ
Maharashtra: ਮਹਾਰਾਸ਼ਟਰ 'ਚ ਸਿਆਸੀ ਉਥਲ-ਪੁਥਲ ਜਾਰੀ ਹੈ। ਤਾਜ਼ਾ ਖ਼ਬਰ ਸ਼ਿਵ ਸੈਨਾ ਕੈਂਪ ਦੀ ਹੈ। ਪਾਰਟੀ ਮੁਖੀ ਊਧਵ ਠਾਕਰੇ (Uddhav Thackeray) ਨੇ ਏਕਨਾਥ ਸ਼ਿੰਦੇ (Eknath Shinde) ਨੂੰ ‘ਸ਼ਿਵ ਸੈਨਾ ਆਗੂ’ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਊਧਵ ਨੇ ਪਾਰਟੀ 'ਚ ਬਗਾਵਤ ਦੇ 10 ਦਿਨ ਬਾਅਦ ਬਾਗੀ ਧੜੇ ਦੇ ਨੇਤਾ ਖਿਲਾਫ ਇਹ ਕਾਰਵਾਈ ਕੀਤੀ ਹੈ। ਸ਼ਿੰਦੇ ਨੂੰ ਲਿਖੇ ਪੱਤਰ 'ਚ ਊਧਵ ਨੇ ਉਨ੍ਹਾਂ 'ਤੇ ਪਾਰਟੀ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ। ਚਿੱਠੀ 'ਚ ਕਿਹਾ ਗਿਆ ਹੈ ਕਿ ਸ਼ਿੰਦੇ ਨੇ ਪਾਰਟੀ ਨੂੰ 'ਆਪਣੀ ਮਰਜ਼ੀ ਨਾਲ' ਛੱਡਿਆ ਹੈ।