ਬੇਕਾਬੂ ਟਰਾਲੇ ਨੇ ਦਰੜੀਆਂ 2 ਦਰਜਨ ਤੋਂ ਜ਼ਿਆਦਾ ਗੱਡੀਆਂ,8 ਨੂੰ ਪਹੁੰਚਾਇਆ ਹਸਪਤਾਲ,ਵੇਖੋ ਹਾਦਸੇ ਤੋਂ ਬਾਅਦ ਦਾ ਖੌਫ਼ਨਾਕ ਮੰਜਰ

Continues below advertisement

ਬੇਕਾਬੂ ਟਰਾਲੇ ਨੇ ਦਰੜੀਆਂ 2 ਦਰਜਨ ਤੋਂ ਜ਼ਿਆਦਾ ਗੱਡੀਆਂ 
8 ਨੂੰ ਪਹੁੰਚਾਇਆ ਹਸਪਤਾਲ,ਵੇਖੋ ਹਾਦਸੇ ਤੋਂ ਬਾਅਦ ਦਾ ਖੌਫ਼ਨਾਕ ਮੰਜਰ 

ਹਾਦਸਾ ਸ਼ਿਮਲਾ ਦੇ ਭੱਟਾਕੁਫਰ ਵਿਚ ਹੋਇਆ 
ਸੜਕ 'ਤੇ ਲੱਗੀ ਹਾਦਸਾਗ੍ਰਸਤ ਗੱਡੀਆਂ ਦੀ ਲੰਬੀ ਕਤਾਰ 
 
ਭਿਆਨਕ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਸ਼ਿਮਲਾ ਤੋਂ 
ਜਿਥੇ ਬੇਕਾਬੂ ਟਰਾਲੇ ਨੇ 2 ਦਰਜਨ ਤੋਂ ਵੱਧ ਗੱਡੀਆਂ ਨੂੰ ਦਰੜ ਦਿੱਤਾ 
ਇਸ ਹਾਦਸੇ 'ਚ 13 ਲੋਕ ਜ਼ਖਮੀ ਹੋਏ ਨੇ ,ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ |

ਹਾਦਸਾ ਸ਼ਿਮਲਾ ਦੇ ਭੱਟਾਕੁਫਰ ਵਿਚ ਹੋਇਆ | ਜਿਥੇ UP ਨੰਬਰ ਦਾ ਟਰਾਲਾ ਸੇਬ ਭਰ ਕੇ ਲੈ ਜਾ ਰਿਹਾ ਸੀ ਕਿ ਰਾਸਤੇ 'ਚ ਬ੍ਰੇਕ ਫੇਲ ਹੋਣ ਕਾਰਨ ਟਰੱਕ ਬੇਕਾਬੂ ਹੀ ਗਿਆ | ਜਿਸਨੇ  29 ਦੇ ਕਰੀਬ ਗੱਡੀਆਂ ਨੂੰ ਲਪੇਟ 'ਚ ਲੈ ਲਿਆ |ਇਸ ਭਿਆਨਕ ਹਾਦਸੇ ਤੋਂ ਬਾਅਦ ਹਾਦਸਾਗ੍ਰਸਤ ਗੱਡੀਆਂ ਦੀ ਲੰਬੀ ਕਤਾਰ ਲੱਗ ਗਈ | ਜਿਸ ਦੀ ਇਹ ਵੀਡੀਓ ਵੀ ਸਾਹਮਣੇ ਆਈ ਹੈ |

ਐਸਪੀ ਸ਼ਿਮਲਾ ਨੇ ਹਾਦਸੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਜਖਮੀਆਂ ਦੀ ਹਾਲਤ ਠੀਕ ਹੈ ਤੇ ਪੁਲਿਸ ਅਗਲੇਰੀ ਕਾਰਵਾਈ ਕਰ ਰਹੀ ਹੈ |

Continues below advertisement

JOIN US ON

Telegram