ਅਰਨਬ ਗੋਸਵਾਮੀ ਦੀ ਕਿਉਂ ਹੋਈ ਗ੍ਰਿਫ਼ਤਾਰੀ, ਕੀ ਹੈ ਪੂਰਾ ਮਾਮਲਾ?
Continues below advertisement
ਮੁੰਬਈ ਪੁਲਿਸ ਨੇ ਰਿਪਬਲਿਕ ਟੀਵੀ ਦੇ ਸੰਪਾਦਕ ਅਰਨਬ ਗੋਸਵਾਮੀ ਨੂੰ 2018 'ਚ ਇੰਟੀਰੀਅਰ ਡਿਜ਼ਾਇਨਰ ਅਨਵੇ ਨਾਇਕ ਤੇ ਉਸ ਦੀ ਮਾਂ ਕੁਮੁਦ ਨਾਇਕ ਦੀ ਮੌਤ ਦੇ ਮਾਮਲੇ 'ਚ ਹਿਰਾਸਤ 'ਚ ਲਿਆ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਅਰਨਬ ਗੋਸਵਾਮੀ ਨੂੰ ਹੁਣ ਅਲੀਬਾਗ ਲਿਜਾਇਆ ਜਾਵੇਗਾ। ਅਰਨਬ ਗੋਸਵਾਮੀ ਖਿਲਾਫ ਇਹ ਐਕਸ਼ਨ ਉਸ ਵੇਲੇ ਲਿਆ ਗਿਆ ਜਦੋਂ ਉਨ੍ਹਾਂ ਖਿਲਾਫ ਟੀਆਰਪੀ ਘੁਟਾਲੇ ਦੀ ਜਾਂਚ ਮੁੰਬਈ 'ਚ ਚੱਲ ਰਹੀ ਹੈ।
Continues below advertisement