Why Bjp Lose Ayodhya | ਆਖਰ ਅਯੁੱਧਿਆ 'ਚ ਵੀ ਕਿਉਂ ਹਾਰ ਗਈ ਭਾਜਪਾ? ਰਾਮ ਮੰਦਰ ਦਾ ਮੁੱਦਾ ਵੀ ਨਹੀਂ ਆਇਆ ਕੰਮ ! ਜਾਣੋ ਜ਼ਮੀਨੀ ਹਕੀਕਤ

Continues below advertisement

Why Bjp Lose Ayodhya | ਆਖਰ ਅਯੁੱਧਿਆ 'ਚ ਵੀ ਕਿਉਂ ਹਾਰ ਗਈ ਭਾਜਪਾ? ਰਾਮ ਮੰਦਰ ਦਾ ਮੁੱਦਾ ਵੀ ਨਹੀਂ ਆਇਆ ਕੰਮ ! ਜਾਣੋ ਜ਼ਮੀਨੀ ਹਕੀਕਤ
#Election #Loksabha #BJP #Ayodhya #Rammandir #abplive
ਲੋਕ ਸਭਾ ਚੋਣਾਂ 2024 ਦੇ ਨਤੀਜਿਆਂ ਤੋਂ ਬਾਅਦ ਕੇਂਦਰ ਵਿੱਚ ਇੱਕ ਵਾਰ ਫਿਰ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਐਨਡੀਏ ਦੀ ਸਰਕਾਰ ਬਣਨ ਜਾ ਰਹੀ ਹੈ। 9 ਜੂਨ ਨੂੰ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ । ਮੋਦੀ 3.0 ਦੇ ਸੱਤਾ 'ਚ ਆਉਣ ਤੋਂ ਪਹਿਲਾਂ ਕਈ ਸੀਟਾਂ 'ਤੇ ਭਾਜਪਾ ਦੀ ਹਾਰ ਨੂੰ ਲੈ ਕੇ ਮੰਥਨ ਸ਼ੁਰੂ ਹੋ ਗਿਆ ਹੈ। ਇਨ੍ਹਾਂ ਵਿੱਚੋਂ ਇੱਕ ਸੀਟ ਫੈਜ਼ਾਬਾਦ ਹੈ।

ਦੱਸ ਦਈਏ ਕਿ ਅਯੁੱਧਿਆ ਸ਼ਹਿਰ ਫੈਜ਼ਾਬਾਦ ਲੋਕ ਸਭਾ ਸੀਟ ਦੇ ਅਧੀਨ ਆਉਂਦਾ ਹੈ। ਉਹੀ ਅਯੁੱਧਿਆ ਹੈ ਜਿੱਥੇ ਰਾਮ ਮੰਦਰ ਦੇ ਨਿਰਮਾਣ ਨਾਲ ਭਾਜਪਾ ਨੂੰ ਆਸ ਸੀ ਕਿ ਉਹ ਇਸ ਵਾਰ ਇਹ ਸੀਟ ਵੱਡੇ ਫਰਕ ਨਾਲ ਜਿੱਤੇਗੀ ਪਰ ਅਜਿਹਾ ਨਹੀਂ ਹੋਇਆ। ਇਸ ਸੀਟ ਤੋਂ ਸਮਾਜਵਾਦੀ ਪਾਰਟੀ ਦੇ ਅਵਧੇਸ਼ ਪ੍ਰਸਾਦ ਨੇ ਭਾਜਪਾ ਦੇ ਤਤਕਾਲੀ ਸੰਸਦ ਮੈਂਬਰ ਲੱਲੂ ਸਿੰਘ ਨੂੰ ਹਰਾਇਆ ਹੈ। ਹੁਣ ਇਸ ਹਾਰ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੇ ਵਿਅੰਗ ਕੀਤੇ ਜਾ ਰਹੇ ਹਨ।

ਸਵਾਲ ਉੱਠ ਰਹੇ ਹਨ ਕਿ ਰਾਮ ਨਗਰੀ 'ਚ ਪਾਰਟੀ ਦੀ ਹਾਰ ਕਿਵੇਂ ਹੋ ਗਈ। ਖਾਸ ਤੌਰ 'ਤੇ ਜਦੋਂ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਰਾਮ ਮੰਦਰ ਦੇ ਉਦਘਾਟਨ ਨੂੰ ਲੈ ਕੇ ਦੇਸ਼ ਭਰ 'ਚ ਮੁਹਿੰਮ ਵੀ ਚਲਾਈ ਸੀ। ਦੱਸ ਦਈਏ ਕਿ ਫੈਜ਼ਾਬਾਦ ਲੋਕ ਸਭਾ ਸੀਟ ਦੇ ਅਧੀਨ ਆਉਂਦੇ ਪੰਜ ਵਿਧਾਨ ਸਭਾ ਹਲਕਿਆਂ ਵਿੱਚੋਂ ਚਾਰ ਵਿੱਚ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਅਯੁੱਧਿਆ ਵੀ ਇਨ੍ਹਾਂ ਵਿੱਚੋਂ ਇੱਕ ਹੈ।

ਦਰਅਸਲ ਫੈਜ਼ਾਬਾਦ ਲੋਕ ਸਭਾ ਸੀਟ ਤੋਂ ਭਾਜਪਾ ਦੀ ਹਾਰ ਪਿੱਛੇ ਸਮਾਜਵਾਦੀ ਪਾਰਟੀ ਦੀ ਰਣਨੀਤੀ ਨੂੰ ਵੀ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਸਮਾਜਵਾਦੀ ਪਾਰਟੀ ਨੇ ਇਸ ਸੀਟ 'ਤੇ ਵੀ ਆਪਣੀ ਪੀਡੀਏ (ਬੈਕਵਰਡ, ਦਲਿਤ ਤੇ ਘੱਟ ਗਿਣਤੀ) ਰਣਨੀਤੀ ਨੂੰ ਰੂਪ ਦਿੱਤਾ, ਜਿਸ ਕਾਰਨ ਪਾਰਟੀ ਨੇ ਇੱਥੋਂ ਅਵਧੇਸ਼ ਪ੍ਰਸਾਦ ਨੂੰ ਟਿਕਟ ਦਿੱਤੀ। ਅਵਧੇਸ਼ ਪ੍ਰਸਾਦ ਅਨੁਸੂਚਿਤ ਜਾਤੀ ਪਾਸੀ ਭਾਈਚਾਰੇ ਤੋਂ ਆਉਂਦੇ ਹਨ। ਅਵਧੇਸ਼ ਪ੍ਰਸਾਦ ਨੇ ਭਾਜਪਾ ਦੇ ਲੱਲੂ ਸਿੰਘ ਨੂੰ 55 ਹਜ਼ਾਰ ਵੋਟਾਂ ਨਾਲ ਹਰਾਇਆ ਹੈ। ਇਸ ਨਤੀਜੇ ਵਿੱਚ ਲੱਲੂ ਸਿੰਘ ਵਿਰੁੱਧ ਸੱਤਾ ਵਿਰੋਧੀ ਲਹਿਰ ਵੀ ਵੱਡਾ ਕਾਰਨ ਸਾਬਤ ਹੋਈ ਹੈ।

ਸਥਾਨਕ ਲੋਕਾਂ ਮੁਤਾਬਕ ਰਾਮ ਮੰਦਰ ਦੇ ਨਿਰਮਾਣ ਤੋਂ ਬਾਅਦ ਪੂਰੇ ਅਯੁੱਧਿਆ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਬੈਰੀਕੇਡਿੰਗ, ਪੁਲਿਸ ਪ੍ਰਬੰਧ, ਰੂਟ ਡਾਇਵਰਸ਼ਨ ਤੇ ਵੀਆਈਪੀ ਕਲਚਰ ਤੋਂ ਉਹ ਕਾਫੀ ਪ੍ਰੇਸ਼ਾਨ ਸਨ। ਫੈਜ਼ਾਬਾਦ ਵਿੱਚ ਜ਼ਮੀਨ ਸਭ ਤੋਂ ਕੀਮਤੀ ਸੰਪੱਤੀ ਬਣਨ ਦੇ ਨਾਲ, ਸਥਾਨਕ ਪ੍ਰਸ਼ਾਸਨ ਤੇ ਵਿਕਾਸ ਅਧਿਕਾਰੀ ਸ਼ਹਿਰ ਵਿੱਚ ਜਾਇਦਾਦ ਦੇ ਲੈਣ-ਦੇਣ ਨੂੰ ਨਿਯਮਤ ਕਰ ਰਹੇ ਹਨ ਤੇ ਹੋਰ ਵਿਸਥਾਰ ਲਈ ਬਾਹਰੀ ਖੇਤਰ ਵਿੱਚ ਖੇਤੀਬਾੜੀ ਜ਼ਮੀਨ ਦੀ ਐਕੁਆਇਰ ਕਰ ਰਹੇ ਹਨ। ਸਥਾਨਕ ਲੋਕ ਇਨ੍ਹਾਂ ਸਾਰੀਆਂ ਗੱਲਾਂ ਤੋਂ ਤੰਗ ਸਨ |
ਇੰਨਾ ਹੀ ਨਹੀਂ ਫੈਜ਼ਾਬਾਦ ਲੋਕ ਸਭਾ ਸੀਟ ਦਾ ਚੋਣ ਨਤੀਜਾ ਵੀ ਕਈ ਨਵੇਂ ਇਤਿਹਾਸਕ ਰਿਕਾਰਡ ਲਈ ਯਾਦ ਕੀਤਾ ਜਾਵੇਗਾ। ਇਸ ਸੀਟ ਤੋਂ ਜਿੱਤ ਕੇ ਸੰਸਦ ਵਿੱਚ ਪਹੁੰਚੇ ਅਵਧੇਸ਼ ਪ੍ਰਸਾਦ 1957 ਤੋਂ ਬਾਅਦ ਪਹਿਲੇ ਸੰਸਦ ਮੈਂਬਰ ਹਨ ਜੋ ਅਨੁਸੂਚਿਤ ਜਾਤੀ ਤੋਂ ਆਉਂਦੇ ਹਨ। ਇਸ ਚੋਣ ਵਿੱਚ ਭਾਜਪਾ ਨੇ ਖਾਸ ਕਰਕੇ ਫੈਜ਼ਾਬਾਦ ਵਿੱਚ ਰਾਮ ਮੰਦਰ ਦੇ ਨਾਂ 'ਤੇ ਵੋਟਾਂ ਮੰਗਣ ਵਿੱਚ ਕੋਈ ਕਸਰ ਨਹੀਂ ਛੱਡੀ ਪਰ ਇਸ ਦੇ ਬਾਵਜੂਦ ਜਨਤਾ ਨੇ ਉਸ ਨੂੰ ਨਕਾਰ ਦਿੱਤਾ।

Continues below advertisement

JOIN US ON

Telegram