Bajrang Punia angry on BJP | ਕਾਂਗਰਸ 'ਚ ਸ਼ਾਮਲ ਹੋ ਕੇ BJP 'ਤੇ ਵਰ੍ਹੇ ਪਹਿਲਵਾਨ ਬਜਰੰਗ ਪੂਨੀਆ

Continues below advertisement

Bajrang Punia angry on BJP | ਕਾਂਗਰਸ 'ਚ ਸ਼ਾਮਲ ਹੋ ਕੇ BJP 'ਤੇ ਵਰ੍ਹੇ ਪਹਿਲਵਾਨ ਬਜਰੰਗ ਪੂਨੀਆ 

ਵਿਨੇਸ਼ ਫੋਗਾਟ ਤੇ ਬਜਰੰਗ ਪੂਨੀਆ ਕਾਂਗਰਸ 'ਚ ਸ਼ਾਮਲ 
'ਸਿਆਸਤ ਦੀ ਕੁਸ਼ਤੀ' ਖੇਡਣਗੇ ਦੋਵੇਂ ਪਹਿਲਵਾਨ 
ਵਿਨੇਸ਼ ਨੇ ਪੂਨੀਆ ਨੇ ਮਿਲਾਇਆ ਕਾਂਗਰਸ ਦੇ 'ਹੱਥ ਨਾਲ ਹੱਥ'


ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਕਾਂਗਰਸ 'ਚ ਸ਼ਾਮਲ ਹੋ ਗਏ ਹਨ |
ਕਾਂਗਰਸ 'ਚ ਸ਼ਾਮਲ ਹੋਣ ਤੋਂ ਬਾਅਦ ਦੋਵੇਂ ਹੀ ਖਿਡਾਰੀ ਭਾਜਪਾ ਖਿਲਾਫ ਨਾਰਾਜ਼ਗੀ ਜ਼ਾਹਰ ਕਰਦੇ ਨਜ਼ਰ ਆਏ |
ਬਜਰੰਗ ਪੂਨੀਆ ਨੇ ਕਿਹਾ ਕਿ ਪਿਛਲੇ ਸਮੇਂ ਚ BJP ਸਾਫ਼ ਤੌਰ ਤੇ ਅੱਤਿਆਚਾਰੀਆਂ ਨਾਲ ਖੜ੍ਹੀ ਹੋਈ 
ਜਿਸ ਕਾਰਨ ਉਹ ਹੁਣ ਕਾਂਗਰਸ ਦੇ ਨਾਲ ਮਿਲ ਕੇ ਸਿਆਸੀ ਮੈਦਾਨ ਚ ਉਤਰੇ ਹਨ  |

ਭਾਰਤ ਦੀ ਸਟਾਰ ਪਹਿਲਵਾਨ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਕਾਂਗਰਸ 'ਚ ਸ਼ਾਮਲ ਹੋ ਗਏ ਹਨ |
ਦੋਵੇਂ ਖਿਡਾਰੀ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਵਿਚ ਸ਼ਾਮਲ ਹੋਏ ਹਨ ਜਿਸਦਾ ਕਾਂਗਰਸ ਨੂੰ ਵੱਡਾ ਫਾਇਦਾ ਹੋਵੇਗਾ |
ਪਾਰਟੀ 'ਚ ਸ਼ਾਮਲ ਹੋਣ ਤੋਂ ਪਹਿਲਾਂ ਦੋਵੇਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਘਰ ਪਹੁੰਚੇ। ਇਸ ਨੂੰ ਸ਼ਿਸ਼ਟਾਚਾਰ ਭੇਂਟ ਦੱਸਿਆ ਜਾ ਰਿਹਾ ਹੈ। 
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਦੋਵਾਂ ਨੇ ਕਾਂਗਰਸ ਦੇ ਸੰਸਦ ਮੈਂਬਰ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ । 
ਵਿਨੇਸ਼ ਫੋਗਾਟ ਨੇ ਕਾਂਗਰਸ ਪਾਰਟੀ 'ਚ ਸ਼ਾਮਲ ਹੋਣ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਰੇਲਵੇ ਦੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਸੀ। 
ਕਾਂਗਰਸ 'ਚ ਸ਼ਾਮਲ ਹੋਣ ਤੋਂ ਬਾਅਦ ਵਿਨੇਸ਼ ਅਤੇ ਬਜਰੰਗ ਹੁਣ ਕੁਸ਼ਤੀ ਦੇ ਅਖਾੜੇ ਤੋਂ ਸਿਆਸੀ ਮੈਦਾਨ 'ਚ ਨਜ਼ਰ ਆਉਣਗੇ। 
ਸਿਆਸੀ ਹਲਕਿਆਂ ਵਿੱਚ ਚੱਲ ਰਹੀਆਂ ਅਟਕਲਾਂ ਦੇ ਮੁਤਾਬਕ ਵਿਨੇਸ਼ ਫੋਗਾਟ ਨੂੰ ਚਰਖੀ ਦਾਦਰੀ, ਬਾਢਡਾ ਜਾ ਜੀਂਦ ਜੁਲਾਨਾ ਤੋਂ ਟਿਕਟ ਦਿੱਤੀ ਜਾ ਸਕਦੀ ਹੈ। 
ਸੂਤਰਾਂ ਮੁਤਾਬਕ ਬਜਰੰਗ ਪੂਨੀਆ ਬਾਦਲੀ ਤੋਂ ਟਿਕਟ ਦੀ ਮੰਗ ਕਰ ਰਹੇ ਹਨ ਪਰ ਕਾਂਗਰਸ ਉਨ੍ਹਾਂ ਨੂੰ ਇਸ ਸੀਟ ਦੀ 
ਬਜਾਏ ਕਿਸੇ ਜਾਟ ਬਹੁਲ ਸੀਟ ਤੋਂ ਟਿਕਟ ਦੇਣ ਦੀ ਯੋਜਨਾ ਬਣਾ ਰਹੀ ਹੈ। 
ਸੋ ਦੋਵੇਂ ਪਹਿਲਵਾਨ ਹੁਣ ਸਿਆਸਤ ਦੀ ਕੁਸ਼ਤੀ ਖੇਡਣ ਜਾ ਰਹੇ ਹਨ|
ਤੁਹਾਨੂੰ ਦੱਸ ਦੇਈਏ ਕਿ ਹਰਿਆਣਾ ਵਿਧਾਨ ਸਭਾ ਚੋਣਾਂ (ਹਰਿਆਣਾ ਚੋਣ 2024) ਲਈ 5 ਅਕਤੂਬਰ ਨੂੰ ਵੋਟਿੰਗ ਹੋਵੇਗੀ। ਨਤੀਜਾ 8 ਅਕਤੂਬਰ ਨੂੰ ਐਲਾਨਿਆ ਜਾਵੇਗਾ।

Continues below advertisement

JOIN US ON

Telegram