ਮੂਸੇਵਾਲਾ ਦੇ ਸਮਾਰਕ 'ਤੇ ਲਗਾਇਆ ਗਿਆ ਸਿੱਧੂ ਦਾ ਆਦਮਕਦ ਬੁੱਤ, ਫੈਨਜ਼ ਦਾ ਹੋਇਆ ਵੱਡਾ ਇਕੱਠ

ਮਾਨਸਾ  : ਪਿੰਡ ਜਵਾਹਰਕੇ ਵਿੱਚ ਹਮਲਾਵਰਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਕੇ ਜਾਨ ਗਵਾਉਣ ਵਾਲੇ ਪੰਜਾਬੀ ਗਾਇਕ ਸੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਦਾ ਆਦਮਕਦ ਬੁੱਤ ਪਰਿਵਾਰ ਵੱਲੋਂ ਬਣਾਏ ਗਏ ਸਮਾਰਕ ਤੇ ਸਥਾਪਤ ਕੀਤਾ ਗਿਆ ਹੈ। ਪਿੰਡ ਮਾਣੂਕੇ ਦੇ ਬੁੱਤਕਾਰ ਇਕਬਾਲ ਗਿੱਲ ਵੱਲੋਂ ਬਣਾਏ ਸਿੱਧੂ ਮੂਸੇ ਵਾਲਾ ਦੇ ਆਦਮਕਦ ਬੁੱਤ ਨੂੰ ਸਥਾਪਤ ਕਰਨ ਦੀ ਰਸਮ ਸਿੱਧੂ ਦੇ ਮਾਤਾ ਪਿਤਾ ਨੇ ਕੀਤੀ। ਇਸ ਦੌਰਾਨ ਸਿੱਧੂ ਦੇ ਹਜ਼ਾਰਾਂ ਫੈਨਜ਼ ਦਾ ਇਕੱਠ ਉਮੜ ਆਇਆ। ਉਥੇ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਜਦੋ ਤੱਕ ਸਰਕਾਰ ਸਿੱਧੂ ਨੂੰ ਮਾਰਨ ਵਾਲੇ ਸੂਟਰਾਂ ਦੇ ਵਿਦੇਸ਼ਾਂ ਵਿੱਚ ਬੈਠੇ ਆਕਾਵਾਂ ਦਾ ਹੱਲ ਨਹੀਂ ਕਰਦੀ ਉਦੋਂ ਤੱਕ ਇਨਸਾਫ ਅਧੂਰਾ ਹੈ।

JOIN US ON

Telegram
Sponsored Links by Taboola