ਮਾਝੇ ਤੋਂ ਤੁਰੇ ਕਿਸਾਨ, ਦਿੱਲੀ ਧਰਨੇ 'ਚ ਪਾਉਣਗੇ ਹੋਰ ਜਾਨ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੀਤੇ ਆਪਣੇ ਐਲਾਨ ਮੁਤਾਬਕ ਅੱਜ ਜਥੇਬੰਦੀ ਦਾ 8ਵਾਂ ਜੱਥਾ ਦਿੱਲੀ ਦੇ ਸਿੰਘੂ ਬਾਰਡਰ 'ਤੇ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਅੰਦੋਲਨ 'ਚ ਸ਼ਮੂਲੀਅਤ ਕਰਨ ਲਈ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਰਵਾਨਾ ਹੋਇਆ। ਇਹ ਅੰਮ੍ਰਿਤਸਰ ਜ਼ਿਲ੍ਹੇ ਦਾ ਤੀਜਾ ਤੇ ਜਥੇਬੰਦੀ ਦਾ ਅੱਠਵਾਂ ਜੱਥਾ ਸੀ, ਜਿਸ ਨੂੰ ਮਾਝੇ ਦੇ ਕਿਸਾਨਾਂ ਵੱਲੋਂ ਭਰਪੂਰ ਸਮਰਥਨ ਮਿਲਿਆ। ਵੱਡੀ ਗਿਣਤੀ ਕਿਸਾਨ ਵੱਖ-ਵੱਖ ਪਿੰਡਾਂ ਤੋਂ ਟਰੈਕਟਰ ਟਰਾਲੀਆਂ ਰਾਹੀਂ ਗਰਮੀ ਦੇ ਮੌਸਮ ਤੇ ਬਰਸਾਤ ਤੋਂ ਬਚਣ ਲਈ ਤਿਆਰੀ ਨਾਲ ਪੁੱਜੇ।

JOIN US ON

Telegram
Sponsored Links by Taboola