Partial lunar eclipse | ਦੇਸ਼ ਭਰ ਵਿੱਚ ਦੀਖਿਆ ਅੰਸ਼ਕ ਚੰਨ ਗ੍ਰਹਿਣ, ਬੱਚਿਆਂ ਨੂੰ ਦਿਓ ਇਹ ਜਾਣਕਾਰੀ
Partial lunar eclipse | ਦੇਸ਼ ਭਰ ਵਿੱਚ ਦੀਖਿਆ ਅੰਸ਼ਕ ਚੰਨ ਗ੍ਰਹਿਣ, ਬੱਚਿਆਂ ਨੂੰ ਦਿਓ ਇਹ ਜਾਣਕਾਰੀ
#Science #religion #Partiallunareclipse #abplive
28-29 ਅਕਤੂਬਰ ਦੀ ਰਾਤ ਭਾਰਤ ਅਤੇ ਹੋਰ ਏਸ਼ੀਆਈ ਦੇਸ਼ਾਂ, ਯੂਰਪ ਅਤੇ ਅਫਰੀਕਾ ਵਿੱਚ ਅੰਸ਼ਕ ਚੰਨ ਗ੍ਰਹਿਣ ਦੇਖਿਆ ਗਿਆ।
ਇਹ ਖਗੋਲੀ ਘਟਨਾ 29 ਅਕਤੂਬਰ ਐਤਵਾਰ ਤੜਕੇ ਤੱਕ ਜਾਰੀ ਰਹੀ
ਜਦੋਂ ਸੂਰਜ ਅਤੇ ਚੰਦਰਮਾ ਦੇ ਵਿਚਾਲੇ ਧਰਤੀ ਆ ਜਾਂਦੀ ਹੈ ਤਾਂ ਚੰਨ ਨੂੰ ਗ੍ਰਹਿਣ ਲੱਗਦਾ ਹੈ।
ਜਦੋਂ ਚੰਦਰਮਾ ਅੰਸ਼ਕ ਤੌਰ 'ਤੇ ਧਰਤੀ ਦੀ ਛੱਤਰੀ ਜਾਂ ਪਰਛਾਵੇਂ ਵਿੱਚ ਦਾਖਲ ਹੁੰਦਾ ਹੈ, ਤਾਂ ਇਸਨੂੰ ਅੰਸ਼ਕ ਚੰਦਰ ਗ੍ਰਹਿਣ ਕਿਹਾ ਜਾਂਦਾ ਹੈ।
ਵਿਗਿਆਨ ਅਨੁਸਾਰ ਇਹ ਸਿਰਫ਼ ਇਕ ਖਗੋਲੀ ਘਟਨਾ ਹੈ ਪਰ ਧਾਰਮਿਕ ਸ਼ਾਸਤਰਾਂ 'ਚ ਇਸ ਨੂੰ ਬਹੁਤ ਮਹਤਵਪੂਰਣ ਮੰਨਿਆ ਗਿਆ ਹੈ।
ਹਿੰਦੂ ਰਿਵਾਜਾਂ ਮੁਤਾਬਕ ਸੂਤਕ ਕਾਲ ਹੋਣ ਕਾਰਨ ਇਸ ਸਮੇਂ ਦੌਰਾਨ ਸਾਰੇ ਸ਼ੁੱਭ ਕੰਮਾਂ 'ਤੇ ਰੋਕ ਲਗਾ ਦਿੱਤੀ ਜਾਂਦੀ ਹੈ। ਇਥੋਂ ਤੱਕ ਦੇਵ ਘਰਾਂ ਨੂੰ ਵੀ ਬੰਦ ਕਰ ਦਿੱਤਾ ਜਾਂਦਾ ਹੈ
ਸਾਲ 2023 ਦਾ ਆਖ਼ਰੀ ਚੰਨ ਗ੍ਰਹਿਣ 28 ਅਕਤੂਬਰ ਦੀ ਰਾਤ ਨੂੰ ਭਾਰਤੀ ਸਮੇਂ ਅਨੁਸਾਰ ਲਗਭਗ 11:31 ਵਜੇ ਸ਼ੁਰੂ ਹੋਇਆ ।
ਜੋ 29 ਅਕਤੂਬਰ ਸਵੇਰ 3.36 ਵਜੇ ਸਮਾਪਤ ਹੋਇਆ
ਦੱਸ ਦੇਈਏ ਕਿ ਚੰਦਰ ਗ੍ਰਹਿਣ 3 ਤਰ੍ਹਾਂ ਦਾ ਹੁੰਦਾ ਹੈ। ਅੰਸ਼ਿਕ ਚੰਦਰ ਗ੍ਰਹਿਣ, ਪੂਰਨ ਚੰਦਰ ਗ੍ਰਹਿਣ ਅਤੇ ਉਪਛਾਇਆ ਚੰਦਰ ਗ੍ਰਹਿਣ। ਜਦੋਂ ਧਰਤੀ, ਸੂਰਜ ਅਤੇ ਚੰਦਰਮਾ ਤਿੰਨੇ ਇਕੋ ਸੇਧ 'ਚ ਆ ਜਾਣ ਤਾਂ ਧਰਤੀ ਪੂਰੀ ਤਰ੍ਹਾਂ ਚੰਦਰਮਾ ਨੂੰ ਢੱਕ ਲੈਂਦੀ ਹੈ, ਜਿਸ ਕਾਰਨ ਸੂਰਜ ਦੀ ਰੌਸ਼ਨੀ ਚੰਦਰਮਾ 'ਤੇ ਨਹੀਂ ਪਹੁੰਚਦੀ। ਇਸ ਸਮੇਂ ਪੂਰਨ ਚੰਦਰ ਗ੍ਰਹਿਣ ਲੱਗਦਾ ਹੈ। ਜਦੋਂ ਸੂਰਜ ਅਤੇ ਚੰਦਰਮਾ ਵਿਚਾਲੇ ਧਰਤੀ ਦੇ ਆ ਜਾਣ ਕਾਰਨ ਚੰਦਰਮਾ 'ਤੇ ਥੋੜ੍ਹੀ ਰੌਸ਼ਨੀ ਪਹੁੰਚਦੀ ਹੈ ਤਾਂ ਇਸ ਸਮੇਂ ਅੰਸ਼ਿਕ ਚੰਦਰ ਗ੍ਰਹਿਣ ਲੱਗਦਾ ਹੈ। ਗ੍ਰਹਿਣ ਲੱਗਣ ਤੋਂ ਪਹਿਲਾਂ ਚੰਦਰਮਾ ਧਰਤੀ ਦੇ ਪਰਛਾਵੇਂ 'ਚ ਆਉਂਦਾ ਹੈ, ਜਿਸ ਨੂੰ ਅੰਗਰੇਜ਼ੀ 'ਚ ਪੇਨੰਬਰਾ ਕਿਹਾ ਜਾਂਦਾ ਹੈ। ਜਦੋਂ ਚੰਨ ਪੇਨੰਬਰਾ 'ਚ ਦਾਖਲ ਹੋ ਕੇ ਬਾਹਰ ਨਿਕਲ ਆਵੇ ਤਾਂ ਇਸ ਨੂੰ ਉਪਛਾਇਆ ਚੰਦਰ ਗ੍ਰਹਿਣ ਕਿਹਾ ਜਾਂਦਾ ਹੈ। ਇਸ 'ਚ ਚੰਦਰਮਾ ਦੀ ਬਨਾਵਟ 'ਤੇ ਕੋਈ ਫਰਕ ਨਹੀਂ ਪੈਂਦਾ, ਬਸ ਉਸ 'ਚ ਧੁੰਦਲਾਪਨ ਆ ਜਾਂਦਾ ਹੈ।
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...