Russia to Goa ਆ ਰਹੇ ਜਹਾਜ਼ ਨੂੰ ਬੰਬ ਦੀ ਮਿਲੀ ਧਮਕੀ, Uzbekistan ਵੱਲ ਮੋੜਿਆ ਗਿਆ
Russia to Goa ਆ ਰਹੇ ਜਹਾਜ਼ ਨੂੰ ਬੰਬ ਦੀ ਮਿਲੀ ਧਮਕੀ, Uzbekistan ਵੱਲ ਮੋੜਿਆ ਗਿਆ
#goa #moscow #bomb #scare #threat #russianfligth #azurair #russia #india #bombscare #bombthreat #dabolim #airport #uzbekistan #jamnagar
Moscow To Goa Flight: ਮਾਸਕੋ ਤੋਂ ਗੋਆ ਆ ਰਹੇ ਇੱਕ ਜਹਾਜ਼ ਨੂੰ ਬੰਬ ਦੀ ਧਮਕੀ ਮਿਲੀ ਹੈ। ਇਹ ਧਮਕੀ ਗੋਆ ਹਵਾਈ ਅੱਡੇ ਦੇ ਡਾਇਰੈਕਟਰ ਨੂੰ ਈਮੇਲ ਰਾਹੀਂ ਭੇਜੀ ਗਈ ਹੈ। ਇਸ ਤੋਂ ਬਾਅਦ ਜਹਾਜ਼ ਨੂੰ ਭਾਰਤ ਦੇ ਹਵਾਈ ਖੇਤਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਉਜ਼ਬੇਕਿਸਤਾਨ ਵੱਲ ਮੋੜ ਦਿੱਤਾ ਗਿਆ। ਫਲਾਈਟ ਨੂੰ ਉਜ਼ਬੇਕਿਸਤਾਨ 'ਚ ਲੈਂਡ ਕਰਨ ਤੋਂ ਬਾਅਦ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਅਜ਼ੂਰ ਏਅਰ ਦੇ ਜਹਾਜ਼ 'ਚ 247 ਯਾਤਰੀ ਸਵਾਰ ਸਨ, ਜਿਨ੍ਹਾਂ ਨੂੰ ਉਜ਼ਬੇਕਿਸਤਾਨ ਦੇ ਇੱਕ ਹਵਾਈ ਅੱਡੇ 'ਤੇ ਸੁਰੱਖਿਅਤ ਉਤਾਰਿਆ ਗਿਆ। ਇਹ ਦੂਜਾ ਮਾਮਲਾ ਹੈ ਜਦੋਂ ਗੋਆ ਆਉਣ ਵਾਲੀ ਫਲਾਈਟ ਨੂੰ ਇਸ ਤਰ੍ਹਾਂ ਦੇ ਬੰਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ ਡਰ ਦੇ ਕਾਰਨ ਡਾਇਵਰਟ ਕੀਤਾ ਗਿਆ ਹੈ। ਜਨਵਰੀ ਦੇ ਸ਼ੁਰੂ ਵਿੱਚ ਹੀ ਅਜ਼ੂਰ ਏਅਰ ਦੇ ਇੱਕ ਚਾਰਟਰ ਜਹਾਜ਼ ਵਿੱਚ ਬੰਬ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਜਹਾਜ਼ ਨੂੰ ਗੁਜਰਾਤ ਦੇ ਜਾਮਨਗਰ ਵੱਲ ਮੋੜ ਦਿੱਤਾ ਗਿਆ ਸੀ। ਇਸ ਜਹਾਜ਼ ਵਿੱਚ 236 ਯਾਤਰੀ ਸਵਾਰ ਸਨ।
ਸਵੇਰੇ 4.15 ਵਜੇ ਡਾਬੋਲਿਮ ਹਵਾਈ ਅੱਡੇ 'ਤੇ ਉਤਰਨਾ ਸੀ।
ਉਨ੍ਹਾਂ ਕਿਹਾ ਕਿ ਅਜ਼ੂਰ ਏਅਰ ਦੁਆਰਾ ਸੰਚਾਲਿਤ ਫਲਾਈਟ ਨੰਬਰ AZV2463 ਨੇ ਸਵੇਰੇ 4.15 ਵਜੇ ਦੱਖਣੀ ਗੋਆ ਦੇ ਦਾਬੋਲਿਮ ਹਵਾਈ ਅੱਡੇ 'ਤੇ ਉਤਰਨਾ ਸੀ ਪਰ ਭਾਰਤੀ ਹਵਾਈ ਖੇਤਰ ਵਿਚ ਦਾਖਲ ਹੋਣ ਤੋਂ ਪਹਿਲਾਂ ਹੀ ਉਸ ਨੂੰ ਉਜ਼ਬੇਕਿਸਤਾਨ ਵੱਲ ਮੋੜ ਦਿੱਤਾ ਗਿਆ।
12.30 ਵਜੇ ਇੱਕ ਈਮੇਲ ਪ੍ਰਾਪਤ ਹੋਈ
ਅਧਿਕਾਰੀ ਮੁਤਾਬਕ, "ਦਾਬੋਲਿਮ ਹਵਾਈ ਅੱਡੇ ਦੇ ਡਾਇਰੈਕਟਰ ਨੂੰ ਰਾਤ 12.30 ਵਜੇ ਇੱਕ ਈ-ਮੇਲ ਮਿਲਿਆ, ਜਿਸ ਵਿੱਚ ਜਹਾਜ਼ ਵਿੱਚ ਬੰਬ ਹੋਣ ਦਾ ਜ਼ਿਕਰ ਕੀਤਾ ਗਿਆ ਸੀ। ਇਸ ਤੋਂ ਬਾਅਦ ਜਹਾਜ਼ ਨੂੰ ਉਜ਼ਬੇਕਿਸਤਾਨ ਵੱਲ ਮੋੜ ਦਿੱਤਾ ਗਿਆ।" ਉਨ੍ਹਾਂ ਨੇ ਕਿਹਾ ਕਿ ਇਹ ਘਟਨਾ ਮਾਸਕੋ ਤੋਂ ਗੋਆ ਜਾਣ ਵਾਲੀ ਇੱਕ ਉਡਾਣ ਦੇ ਗੁਜਰਾਤ ਦੇ ਜਾਮਨਗਰ ਹਵਾਈ ਅੱਡੇ 'ਤੇ ਬੰਬ ਦੀ ਧਮਕੀ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਕਰਨ ਦੇ ਕਰੀਬ ਦੋ ਹਫ਼ਤੇ ਬਾਅਦ ਵਾਪਰੀ ਹੈ।
ਰੂਸੀ ਦੂਤਘਰ ਨੇ ਇੱਕ ਬਿਆਨ 'ਚ ਕਿਹਾ ਕਿ ਮਾਸਕੋ ਤੋਂ ਗੋਆ ਜਾ ਰਹੀ ਅਜ਼ੂਰ ਏਅਰ ਦੀ ਉਡਾਣ 'ਚ ਬੰਬ ਹੋਣ ਦੀ ਸੂਚਨਾ ਮਿਲਣ 'ਤੇ ਭਾਰਤੀ ਅਧਿਕਾਰੀਆਂ ਨੂੰ ਚੌਕਸ ਕਰ ਦਿੱਤਾ ਗਿਆ ਸੀ।