Punjab Politics| 'ਪੰਜਾਬ ਦੇ ਸਾਂਸਦ ਮਟਰ ਗਸ਼ਤੀ ਕਰਦੇ ਸੰਸਦ 'ਚ ਅਵਾਜ਼ ਨਹੀਂ ਨਿਕਲਦੀ'

Punjab Politics| 'ਪੰਜਾਬ ਦੇ ਸਾਂਸਦ ਮਟਰ ਗਸ਼ਤੀ ਕਰਦੇ ਸੰਸਦ 'ਚ ਅਵਾਜ਼ ਨਹੀਂ ਨਿਕਲਦੀ'

 #BhagwantMann #Arvindkejriwal #AAPPunjab #RahulGandhi #Congress #NarendraModi #BJP #Punjab #PunjabNews #ABPSanjha #ABPNews #ABPLIVE

ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਖਿਲਾਫ ਸੀਐਮ ਇਕੱਲੇ ਲੜ ਰਹੇ ਹਨ। ਉਨ੍ਹਾਂ ਨੇ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਅਜਿਹੀ ਸਥਿਤੀ ਵਿੱਚ ਸਹਿਯੋਗ ਦਿਓ ਤੇ ਪੰਜਾਬ ਤੋਂ 13 ਸੰਸਦ ਮੈਂਬਰ AAP ਦੇ ਭੇਜੋ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਦੇ 13 ਸੰਸਦ ਮੈਂਬਰ ਪਾਰਲੀਮੈਂਟ ਵਿੱਚ ਜਾ ਕੇ ਆਪਣੀ ਆਵਾਜ਼ ਉਠਾਉਣਗੇ, ਫਿਰ ਵੇਖਿਓ ਕੀ ਹੋਏਗਾ।ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ਵੀ ਤੁਸੀਂ 13 ਸੰਸਦ ਮੈਂਬਰ ਚੁਣ ਕੇ ਭੇਜੇ ਸਨ, ਪਰ ਉਨ੍ਹਾਂ ਨੇ ਉੱਥੇ ਕੋਈ ਆਵਾਜ਼ ਨਹੀਂ ਉਠਾਈ। ਜਦੋਂ ਵੀ ਲੋੜ ਪਈ ਤਾਂ ਉਹ ਮਟਰਗਸ਼ਤੀ ਕਰਦੇ ਰਹੇ। ਕੇਜਰੀਵਾਲ ਨੇ ਕਿਹਾ ਕਿ ਉਹ ਕੰਮ ਲਈ ਵੋਟਾਂ ਮੰਗ ਰਹੇ ਹਨ। ਸਾਨੂੰ ਗੋਲੀ-ਗਲੋਚ ਤੇ ਭ੍ਰਿਸ਼ਟਾਚਾਰ ਨਹੀਂ ਆਉਂਦਾ। ਦੂਜੀਆਂ ਪਾਰਟੀਆਂ ਦੇ ਲੋਕ ਕਹਿ ਰਹੇ ਹਨ ਕਿ ਸਾਨੂੰ 370 ਸੀਟਾਂ ਮਿਲ ਰਹੀਆਂ ਹਨ। ਉਨ੍ਹਾਂ ਨੂੰ ਤੁਹਾਡੀ ਵੋਟ ਦੀ ਲੋੜ ਨਹੀਂ। ਇਸ ਲਈ ਮੈਂ ਦਿੱਲੀ ਤੋਂ ਤੁਹਾਡੇ ਵੋਟਾਂ ਲੈਣ ਆਇਆ ਹਾਂ।

JOIN US ON

Telegram
Sponsored Links by Taboola