ਬਾਦਲਾਂ ਦੀ ਮੋਦੀ ਸਰਕਾਰ ਨੂੰ ਲਲਕਾਰ

ਕੇਂਦਰੀ ਕੈਬਨਿਟ ਤੋਂ ਅਸਤੀਫਾ ਦੇਣ ਮਗਰੋਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਬਾਦਲ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਣ ਪਹੁੰਚੇ। ਇਸ ਤੋਂ ਬਾਅਦ ਦੋਵਾਂ ਵੱਲੋਂ ਇਕੱਠ ਨੂੰ ਸੰਬੋਧਨ ਕੀਤਾ ਗਿਆ।ਹਰਸਿਮਰਤ ਬਾਦਲ ਨੇ ਕੇਂਦਰ ਨੂੰ ਸਿੱਧੀ ਚੁਣੌਤੀ ਦਿੱਤੀ ਹੈ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ 'ਮੇਰਾ ਮਕਸਦ ਸੀ ਕਿ ਕਿਸਾਨਾਂ ਦਾ ਨੁਕਸਾਨ ਨਾ ਹੋਵੇ।' ਉਨ੍ਹਾਂ ਕਿਸਾਨਾਂ ਦੇ ਹੱਕ 'ਚ ਨਾਅਰਾ ਮਾਰਦਿਆਂ ਕਿਹਾ 'ਲਾਹਨਤ ਇਹੋ ਜਿਹੀਆਂ ਕੁਰਸੀਆਂ ਨੂੰ ਤੇ ਅਸੀਂ ਦਿੱਲੀ ਦੀਆਂ ਕੰਧਾਂ ਹਿਲਾ ਕੇ ਇਨਸਾਫ਼ ਲਵਾਂਗੇ।' ਹਰਸਿਮਰਤ ਨੇ ਚੁਣੌਤੀ ਭਰੇ ਲਹਿਜ਼ੇ 'ਚ ਕਿਹਾ 'ਹਾਲੇ ਤੱਕ ਹੱਥ ਜੋੜਦੇ ਸੀ ਹੁਣ ਲੜ ਕੇ ਵਿਖਾਵਾਂਗੇ।'
ਉਧਰ ਸੁਖਬੀਰ ਬਾਦਲ ਨੇ ਵੀ ਕੈਪਟਨ ਅਮਰਿੰਦਰ ਨੂੰ Fraud ਦੱਸਦਿਆਂ ਕਿਹਾ ਕਿ ਕੈਪਟਨ ਹੁਣ ਜਵਾਬ ਦਵੇ। 

JOIN US ON

Telegram
Sponsored Links by Taboola