By-elections in Punjab| ਪੰਜਾਬੀ ਫਿਰ ਰਹਿਣ ਤਿਆਰ, ਏਨ੍ਹਾਂ ਵਿਧਾਨ ਸਭਾ ਸੀਟਾਂ 'ਤੇ ਹੋਵੇਗੀ ਜ਼ਿਮਨੀ ਚੋਣ
By-elections in Punjab| ਪੰਜਾਬੀ ਫਿਰ ਰਹਿਣ ਤਿਆਰ, ਏਨ੍ਹਾਂ ਵਿਧਾਨ ਸਭਾ ਸੀਟਾਂ 'ਤੇ ਹੋਵੇਗੀ ਜ਼ਿਮਨੀ ਚੋਣ
ByelectionsinPunjab #Byelections #PunjabVidhanSabhaSeats #BhagwantMann #cmmann #LokSabhaElectionResult2024 #LokSabhaElectionResult #ABPSanjha #ABPLIVE
ਬਰਨਾਲਾ, ਚੱਬੇਵਾਲ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਜਲੰਧਰ ਵੈਸਟ, ਇਹ ਉਹ ਪੰਜਾਬ ਦੀਆਂ ਪੰਜ ਵਿਧਾਨ ਸਭਾ ਸੀਟਾਂ ਨੇ ਜਿਥੇ ਹੁਣ ਜ਼ਿਮਨੀ ਚੋਣ ਹੋਵੇਗੀ, ਸਭ ਤੋਂ ਪਹਿਲਾਂ ਗੱਲ ਬਰਨਾਲਾ ਵਿਧਾਨ ਸਭਾ ਸੀਟ ਦੀ ਕਰਦੇ ਆਂ, ਏਥੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਹੁਣ ਸੰਗਰੂਰ ਤੋਂ ਲੋਕ ਸਭਾ ਚੋਣ ਜਿੱਤ ਗਏ ਨੇ, ਏਨ੍ਹਾਂ ਨੇ ਕਾਂਗਰਸ ਦੇ ਉਮੀਦਵਾਰ ਸੁਖਪਾਲ ਖਹਿਰਾ ਨੂੰ 172560 ਵੋਟਾਂ ਨਾਲ ਹਰਾਇਐ, ਹੁਣ ਬਰਨਾਲਾ ਵਿਧਾਨ ਸਭਾ ਸੀਟ ਖਾਲ੍ਹੀ ਐ ਨਤੀਜਾ ਜ਼ਿਮਨੀ ਚੋਣ ਹੋਵੇਗੀ, ਅਗਲੀ ਸੀਟ ਐ ਚੱਬੇਵਾਲ, ਇਸ ਵਿਧਾਨ ਸਭਾ ਸੀਟ ਤੋਂ ਰਾਜ ਕੁਮਾਰ ਚੱਬੇਵਾਲ ਕਾਂਗਰਸ ਵੱਲੋਂ ਵਿਧਾਇਕ ਸਨ ਪਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਏ ਸੀ ਅਤੇ ਵਿਧਾਇਕੀ ਤੋਂ ਵੀ ਅਸਤੀਫ਼ਾ ਦੇ ਦਿੱਤਾ ਸੀ, ਹੁਣ ਰਾਜ ਕੁਮਾਰ ਚੱਬੇਵਾਲ ਆਮ ਆਦਮੀ ਪਾਰਟੀ ਵੱਲੋਂ ਹੁਸ਼ਿਆਰਪੁਰ ਤੋਂ ਲੋਕ ਸਭਾ ਚੋਣ ਜਿੱਤ ਚੁੱਕੇ ਨੇ, ਚੱਬੇਵਾਲ ਨੇ ਕਾਂਗਰਸ ਉਮੀਦਵਾਰ ਯਾਮਿਨੀ ਗੋਮਰ ਨੂੰ 44111 ਵੋਟਾਂ ਨਾਲ ਹਰਾਇਐ, ਨਤੀਜਾ ਚੱਬੇਵਾਲ ਵਿਧਾਨ ਸਭਾ ਸੀਟ 'ਤੇ ਵੀ ਜ਼ਿਮਨੀ ਚੋਣ ਤੈਅ ਐ, ਅਗਲੀ ਵਿਧਾਨ ਸਭਾ ਸੀਟ ਗਿੱਦੜਬਾਹਾ, ਏਥੋਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਧਾਇਕ ਸਨ, ਇਹ ਲੁਧਿਆਣਾ ਤੋਂ ਐੱਮਪੀ ਚੁਣੇ ਗਏ ਨੇ, ਰਾਜਾ ਵੜਿੰਗ ਨੇ ਬੀਜੇਪੀ ਉਮੀਦਵਾਰ ਰਵਨੀਤ ਬਿੱਟੂ ਨੂੰ 20942 ਵੋਟਾਂ ਨਾਲ ਹਰਾਇਐ, ਅਜਿਹੇ 'ਚ ਹੁਣ ਗਿੱਦੜਬਾਹਾ ਵਿਧਾਨ ਸਭਾ ਸੀਟ 'ਤੇ ਵੀ ਜ਼ਿਮਨੀ ਚੋਣ ਹੋਵੇਗੀ, ਅਗਲੀ ਵਿਧਾਨ ਸਭਾ ਸੀਟ ਐ ਡੇਰਾ ਬਾਬਾ ਨਾਨਕ, ਏਥੋਂ ਕਾਂਗਰਸ ਵੱਲੋਂ ਸੁਖਜਿੰਦਰ ਸਿੰਘ ਰੰਧਾਵਾ ਵਿਧਾਇਕ ਸਨ, ਰੰਧਾਵਾ ਨੇ ਗੁਰਦਾਸਪੁਰ ਤੋਂ ਲੋਕ ਸਭਾ ਚੋਣ ਜਿੱਤੀ ਐ, ਏਨ੍ਹਾਂ ਨੇ ਬੀਜੇਪੀ ਉਮੀਦਵਾਰ ਦਿਨੇਸ਼ ਬੱਬੂ ਨੂੰ 82861 ਵੋਟਾਂ ਨਾਲ ਹਰਾਇਐ, ਨਤੀਜਾ ਡੇਰਾ ਬਾਬਾ ਨਾਨਕ ਵਿਧਾਨ ਸਭਾ ਸੀਟ 'ਤੇ ਵੀ ਜ਼ਿਮਨੀ ਚੋਣ ਹੋਵੇਗੀ, ਏਨ੍ਹਾਂ ਚਾਰ ਸੀਟਾਂ ਤੋਂ ਇਲਾਵਾ ਇੱਕ ਵਿਧਾਨ ਸਭਾ ਸੀਟ ਜਲੰਧਰ ਵੈਸਟ ਐ, ਏਥੋਂ ਸ਼ੀਤਲ ਅੰਗੁਰਾਲ ਆਮ ਆਦਮੀ ਪਾਰਟੀ ਵੱਲੋਂ ਵਿਧਾਇਕ ਸਨ ਪਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਬੀਜੇਪੀ 'ਚ ਸ਼ਾਮਿਲ ਹੋ ਗਏ ਸੀ ਅਤੇ ਵਿਧਾਇਕੀ ਤੋਂ ਵੀ ਅਸਤੀਫ਼ਾ ਦੇ ਦਿੱਤਾ ਸੀ ਹਲਾਂਕਿ ਚੋਣਾਂ ਬਾਅਦ ਏਨ੍ਹਾਂ ਨੇ ਅਸਤੀਫ਼ਾ ਵਾਪਸ ਲੈਣ ਦਾ ਐਲਾਨ ਕੀਤਾ ਸੀ ਪਰ ਉਸ ਸਮੇਂ ਤੱਕ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਅਸਤੀਫ਼ਾ ਪ੍ਰਵਾਨ ਕਰ ਚੁੱਕੇ ਸੀ, ਹਲਾਂਕਿ ਸ਼ੀਤਲ ਅੰਗੁਰਾਲ ਨੇ ਇਸ ਫੈਸਲੇ ਖਿਲਾਫ਼ ਕੋਰਟ ਜਾਣ ਦਾ ਐਲਾਨ ਕੀਤੈ, ਜੇਕਰ ਕੋਰਟ ਦਾ ਫੈਸਲਾ ਸ਼ੀਤਲ ਅੰਗੁਰਾਲ ਦੇ ਪੱਖ 'ਚ ਨਹੀਂ ਆਉਂਦਾ ਤਾਂ ਜਲੰਧਰ ਵੈਸਟ ਵਿਧਾਨ ਸਭਾ ਸੀਟ 'ਤੇ ਵੀ ਜ਼ਿਮਨੀ ਚੋਣ ਹੋਵੇਗੀ, ਕੁੱਲ ਮਿਲਾ ਕੇ ਪੰਜਾਬ ਦੀਆਂ ਏਨ੍ਹਾਂ ਪੰਜ ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣ ਤੈਅ ਐ, ਅਜਿਹੇ 'ਚ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਲਈ ਇਮਤਿਹਾਨ ਦੀ ਘੜੀ ਹੋਵੇਗੀ, ਕਿਉਂਕਿ ਦੋ ਸਾਲ ਦੀ ਕਾਰਗੁਜ਼ਾਰੀ 'ਤੇ ਲੋਕ ਸਭਾ ਚੋਣਾਂ ਵਿੱਚ ਵੋਟਾਂ ਮੰਗਣ ਵਾਲੀ 'ਆਪ' ਸਰਕਾਰ ਦੇ ਹੱਥ ਨਿਰਾਸ਼ਾ ਲੱਗੀ ਐ, 13 ਦੀਆਂ 13 ਸੀਟਾਂ ਜਿੱਤਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਪੰਜਾਬ ਵਿੱਚ ਮਹਿਜ਼ ਤਿੰਨ ਸੀਟਾਂ 'ਤੇ ਸਿਮਟ ਗਈ ਐ, ਅਜਿਹੇ 'ਚ ਵੇਖਣਾ ਹੋਵੇਗਾ ਕੀ 'ਆਪ' ਏਨ੍ਹਾਂ ਪੰਜ ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣ 'ਚ ਕੋਈ ਕਮਾਲ ਕਰੇਗੀ ਜਾਂ ਨਹੀਂ,
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।