Captain Meet PM Modi | ਕਿਸਾਨਾਂ ਨੇ ਘੇਰਿਆ ਕੈਪਟਨ ਦਾ ਘਰ, ਸਾਬਕਾ CM ਜਾ ਪਹੁੰਚੇ PM ਮੋਦੀ ਕੋਲ

Continues below advertisement

Captain Meets PM Modi | ਕਿਸਾਨਾਂ ਨੇ ਘੇਰਿਆ ਕੈਪਟਨ ਦਾ ਘਰ, ਸਾਬਕਾ CM ਜਾ ਪਹੁੰਚੇ PM ਮੋਦੀ ਕੋਲ

#CaptainAmrindersingh #Farmerprotest2024 #MSP #KissanProtest #Shambhuborder #teargas #piyushgoyal #Farmers #SKM #Farmers #Kisan #BhagwantMann #Shambuborder #Jagjitsinghdalewal #Sarwansinghpander #NarendraModi #BJP #Punjab #PunjabNews #pulses #maize #cotton #crops #MSP  #ABPSanjha #ABPNews #ABPLIVE

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਮਿਲ ਕੇ ਆਏ ਨੇ, ਮੁਲਾਕਾਤ ਦੌਰਾਨ ਉਨ੍ਹਾਂ ਦੀ ਬੇਟੀ ਅਤੇ ਬੀਜੇਪੀ ਲੀਡਰ ਜੈਇੰਦਰ ਕੌਰ ਵੀ ਉਨ੍ਹਾਂ ਦੇ ਨਾਲ ਹੀ ਮੌਜੂਦ ਸੀ, ਕੈਪਟਨ ਕਹਿੰਦੇ ਨੇ ਕਿ ਉਨ੍ਹਾਂ ਨੇ PM ਮੋਦੀ ਨਾਲ ਕਿਸਾਨਾਂ ਦੀ ਗੱਲ ਕਰਕੇ ਆਏ ਹਨ, ਸੋਸ਼ਲ ਮੀਡੀਆ ਤੇ ਇਹ ਪੋਸਟ ਕੈਪਟਨ ਅਮਰਿੰਦਰ ਸਿੰਘ ਨੇ ਪਾਈ ਹੈ, ਜਿਸ ਦੇ ਵਿੱਚ ਉਹ PM ਮੋਦੀ ਨਾਲ ਮੁਲਾਕਾਤ ਕਰਦੇ ਦਿਸ ਰਹੇ ਨੇ , ਦਰਅਸਲ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਦੇ ਉਹ ਲੀਡਰ ਨੇ ਜਿੰਨਾਂ ਦਾ ਘਰ ਕਿਸਾਨਾਂ ਨੇ ਘੇਰਿਆ ਸੀ, ਕਿਉਂਕਿ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਵਿੱਢੇ ਗਏ ਕਿਸਾਨੀ ਅੰਦੋਲਨ ਦਾ ਸੇਕ ਬੀਜੇਪੀ ਲੀਡਰਾਂ ਤੱਕ ਪਹੁੰਚਦਾ ਹੀ ਪਹੁੰਚਦਾ, ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਲੀਡਰਾਂ ਦੇ ਘਰਾਂ ਦਾ ਘਿਰਾਓ ਸ਼ੁਰੂ ਕਰ ਦਿੱਤਾਇਨ੍ਹਾਂ ਹਲਾਤਾਂ ਨੂੰ ਦੇਖਦਿਆਂ ਹੋਇਆ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਨਗੇ ਅਤੇ ਹੁਣ ਉਨ੍ਹਾਂ ਨੇ ਮੀਟਿੰਗ ਦੀਆਂ ਤਸਵੀਰਾਂ ਵੀ ਸਾਂਝੀਆਂ ਕਰ ਦਿੱਤੀਆਂ ਹਨ, ਹਲਾਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਮੁੱਖ ਮੰਤਰੀ ਸਨ ਉਦੋਂ ਵੀ ਇਹ ਕਹਿੰਦੇ ਸਨ ਅਤੇ ਹੁਣ ਵੀ ਇਹ ਕਿਹਾ ਕਿ ਕਿਸਾਨਾਂ ਨੂੰ ਦਿੱਲੀ ਜਾਣ ਦਾ ਪੂਰਾ ਅਧਿਆਕਰ ਹੈ ਪਰ ਇਸ ਵਿੱਚ ਹਿੰਸਾ ਨਹੀਂ ਹੋਣੀ ਚਾਹੀਦੀ, ਗੱਲਬਾਤ ਨਾਲ ਇਸ ਮਸਲੇ ਦਾ ਹੱਲ ਹੋਣਾ ਚਾਹੀਦਾ ਹੈ। 

Continues below advertisement

JOIN US ON

Telegram