Cm Bhagwant Mann | 20 ਮਿੰਟਾਂ ਵਿੱਚ ਹੋਵੇਗੀ ਰਜਿਸਟਰੀ ਕੀ ਹੈ Easy Registration Portal ? | Abp Sanjha

Continues below advertisement

ਫਤਿਹਗੜ੍ਹ ਸਾਹਿਬ ਵਿਖੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਤਹਿਸੀਲ ਕੰਪਲੈਕਸ ਵਿਖੇ ਈਜ਼ੀ ਰਜਿਸਟਰੇਸ਼ਨ ਪੋਰਟਲ ਨੂੰ ਲਾਂਚ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਵੱਲੋਂ ਇਹ ਕ੍ਰਾਂਤੀਕਾਰੀ ਕਦਮ ਹੈ। ਜਦੋਂ ਉਹ ਇੱਥੇ ਲੋਕਾਂ ਨੂੰ ਮਿਲੇ ਤਾਂ ਲੋਕਾਂ ਦਾ ਕਹਿਣਾ ਸੀ ਕਿ ਰਜਿਸਟਰੀ ਹੋਣ ਨੂੰ ਪਤਾ ਨਹੀਂ ਕਿੰਨੇ ਦਿਨ ਲੱਗ ਜਾਂਦੇ ਸਨ ਪਰ ਹੁਣ ਇਸ ਪੋਰਟਲ ਦੇ ਰਾਹੀਂ ਮੈਸਜ ਮਿਲ ਜਾਂਦਾ ਹੈ ਕਿ ਉਹਨਾਂ ਦੀ ਰਜਿਸਟਰੀ ਕਦੋਂ ਹੈ। ਪਹਿਲਾ ਰਜਿਸਟਰੀ ਕਰਵਾਉਣ ਲੱਗੇ ਡਰ ਲਗਦਾ ਸੀ ਕਿਉਂਕ ਪੈਰ ਪੈਰ ਤੇ ਕਮਿਸਨ ਤੇ ਏਜੰਟ ਬੈਠੇ ਸਨ। ਜੋ ਲੋਕਾਂ ਡਰਾਉਂਦੇ ਸਨ। ਹੁਣ ਇਹ ਸਾਰਾ ਕੰਮ ਕੰਪਿਊਟਰ ਨਾਲ ਹੋਵੇਗਾ ਤੇ ਤੁਸੀ 20 ਮਿੰਟ ਦੇ ਵਿੱਚ ਰਜਿਸਟਰੀ ਕਰਵਾ ਕੇ ਬਾਹਰ ਨਿਕਲ ਸਕਦੇ ਹੋ। ਮਾਨ ਨੇ ਕਿਹਾ ਜੇ ਕਿਸੇ ਨੇ ਰਜਿਸਟਰੀ ਲਿਖਵਾਉਣੀ ਹੈ ਤਾਂ ਉਹ 500 ਰੁਪਏ ਵਿਚ ਲਿਖਵਾ ਸਕਦਾ ਹੈ।

Continues below advertisement

JOIN US ON

Telegram
Continues below advertisement
Sponsored Links by Taboola