AAP ਨੇਤਾ ਸਤੇਂਦਰ ਜੈਨ ਵੱਲੋਂ ਜੇਲ੍ਹ 'ਚ ਸਵਿਮਿੰਗ ਪੂਲ ਦੀ ਮੰਗ !!!

Continues below advertisement

AAP ਨੇਤਾ ਸਤੇਂਦਰ ਜੈਨ ਵੱਲੋਂ ਜੇਲ੍ਹ 'ਚ ਸਵਿਮਿੰਗ ਪੂਲ ਦੀ ਮੰਗ !!!

#Delhi #aap #SatyendraJain #abplive

ਆਮ ਆਦਮੀ ਪਾਰਟੀ ਦੇ ਨੇਤਾ ਅਤੇ ਦਿੱਲੀ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਦੀ ਅੰਤ੍ਰਿਮ ਮੈਡੀਕਲ ਜ਼ਮਾਨਤ ਵਿਚ ਵਾਧਾ ਕਰਨ ਦਾ ਵਿਰੋਧ ਕਰਦੇ ਹੋਏ ਈ.ਡੀ. ਨੇ ਦਾਅਵਾ ਕੀਤਾ ਕਿ ਉਹ ਜੇਲ ਦੇ ਅੰਦਰ ਸਵੀਮਿੰਗ ਪੂਲ ਦੀ ਮੰਗ ਕਰ ਰਹੇ ਹਨ। ਸਤੇਂਦਰ ਜੈਨ ਮਨੀ ਲਾਂਡਰਿੰਗ ਮਾਮਲੇ ’ਚ 2022 ਤੋਂ ਈ.ਡੀ. ਦੀ ਹਿਰਾਸਤ ਵਿਚ ਹਨ। ਇਹ ਮਾਮਲਾ ਸੁਪਰੀਮ ਕੋਰਟ ਦੇ ਸਾਹਮਣੇ ਉਦੋਂ ਆਇਆ ਜਦੋਂ ਸਤੇਂਦਰ ਜੈਨ ਦੇ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਡਾਕਟਰੀ ਸਲਾਹ ਦਾ ਹਵਾਲਾ ਦਿੰਦੇ ਹੋਏ ਅਦਾਲਤ ਨੂੰ ਉਨ੍ਹਾਂ ਦੀ ਅੰਤ੍ਰਿਮ ਜ਼ਮਾਨਤ ਵਧਾਉਣ ਦੀ ਅਪੀਲ ਕੀਤੀ | ਸਿੰਘਵੀ ਨੇ ਕਿਹਾ ਕਿ ‘ਆਪ’ ਨੇਤਾ ਰੀੜ੍ਹ ਦੀ ਹੱਡੀ ਦੇ ਆਪ੍ਰੇਸ਼ਨ ਤੋਂ ਬਾਅਦ ਤਕਲੀਫ ’ਚ ਹਨ। ਈ. ਡੀ. ਦੀ ਅਗਵਾਈ ਕਰਦੇ ਹੋਏ ਵਧੀਕ ਸਾਲਿਸਟਰ ਜਨਰਲ ਐੱਸ. ਵੀ. ਰਾਜੂ ਨੇ ਕਿਹਾ ਕਿ ਜੈਨ ਦੀ ਡਾਕਟਰੀ ਸਲਾਹ ਉਨ੍ਹਾਂ ਦੀ ਅੰਤ੍ਰਿਮ ਜ਼ਮਾਨਤ ਵਧਾਉਣ ਲਈ ਕਾਫੀ ਨਹੀਂ ਹੈ। ਉਹ ਜੇਲ ਵਿਚ ਸਵੀਮਿੰਗ ਪੂਲ ਚਾਹੁੰਦੇ ਹਨ, ਹਰ ਕੋਈ ਇਸ ਦਾ ਖਰਚਾ ਸਹਿ ਨਹੀਂ ਸਕਦਾ।
ਏਮਜ਼ ਵੱਲੋਂ ਜੈਨ ਦੀ ਸੁਤੰਤਰ ਜਾਂਚ ’ਤੇ ਜ਼ੋਰ ਦਿੰਦੇ ਹੋਏ ਰਾਜੂ ਨੇ ਕਿਹਾ ਕਿ ਜੇ ਲੋੜ ਪਈ ਤਾਂ ਉਹ ਜੈਨ ਨੂੰ ਫਿਜ਼ੀਓਥੈਰੇਪੀ ਲਈ ਸਵਿਮਿੰਗ ਪੂਲ ਲੈ ਕੇ ਜਾ ਸਕਦੇ ਹਨ। ਇਸ ’ਤੇ ਟਿੱਪਣੀ ਕਰਦਿਆਂ ਅਦਾਲਤ ਨੇ ਕਿਹਾ ਕਿ ਜੇਕਰ ਉਹ ਫਿਜ਼ੀਓਥੈਰੇਪੀ ਕਰਵਾਉਂਦੇ ਹਨ ਤਾਂ ਤੁਸੀਂ ਫੋਟੋਆਂ ਖਿੱਚ ਕੇ ਸ਼ੇਅਰ ਕਰੋਗੇ। ਇਸ ਤੋਂ ਬਾਅਦ ਸੁਪਰੀਮ ਕੋਰਟ ਵੱਲੋਂ ਸਤੇਂਦਰ ਜੈਨ ਦੀ ਮੈਡੀਕਲ ਅੰਤ੍ਰਿਮ ਜ਼ਮਾਨਤ ਨੂੰ 1 ਸਤੰਬਰ ਤੱਕ ਵਧਾਉਣ ਲਈ ਸਹਿਮਤੀ ਦਿੱਤੀ ਗਈ।
Subscribe Our Channel: ABP Sanjha https://www.youtube.com/channel/UCYGZ... 

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha

Facebook: https://www.facebook.com/abpsanjha/
Twitter: https://twitter.com/abpsanjha

Download ABP App for Apple: https://itunes.apple.com/in/app/abp-l... 
Download ABP App for Android: https://play.google.com/store/apps/de...

Continues below advertisement

JOIN US ON

Telegram