Sucha Singh Langah's son arrested |ਸਾਬਕਾ ਮੰਤਰੀ ਦਾ ਮੁੰਡਾ ਅਤੇ ਪੰਜਾਬ ਪੁਲਿਸ ਦਾ ਮੁਲਾਜ਼ਮ ਚਿੱਟੇ ਸਣੇ ਫੜਿਆ !
Download ABP Live App and Watch All Latest Videos
View In AppSucha Singh Langah's son arrested |ਸਾਬਕਾ ਮੰਤਰੀ ਦਾ ਮੁੰਡਾ ਅਤੇ ਪੰਜਾਬ ਪੁਲਿਸ ਦਾ ਮੁਲਾਜ਼ਮ ਚਿੱਟੇ ਸਣੇ ਫੜਿਆ !
#ParkashSingh #Exminister #SuchasinghLangah #Sukhbirbadal #Himachalpolice #Punjabpolice #Constable #Shimla #Akalidal #Bikramsinghmajithia #abpsanjha #abplive
ਸ਼ਿਮਲਾ ਪੁਲਿਸ ਨੇ ਪੁਰਾਣੇ ਬੱਸ ਸਟੈਂਡ ਦੇ ਨਜ਼ਦੀਕ ਇਕ ਹੋਟਲ ’ਚ ਛਾਪਾ ਮਾਰ ਕੇ 42 ਗ੍ਰਾਮ ਚਿੱਟੇ ਦੇ ਨਾਲ ਪੰਜਾਬ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਪੁੱਤਰ ਪ੍ਰਕਾਸ਼ ਸਿੰਘ , ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ, ਇੱਕ ਲੜਕੀ ਸਮੇਤ 5 ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਹੈ,ਸ਼ਿਮਲਾ ਪੁਲਿਸ ਦੇ ਐੱਸਪੀ ਸੰਜੀਵ ਗਾਂਧੀ ਨੇ ਜਾਣਕਾਰੀ ਦਿੱਤੀ ਹੈ ਕਿ ਮੁਲਜ਼ਮਾਂ ਨੂੰ ਇੱਕ ਹੋਟਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਮਾਮਲਾ ਦਰਜ ਹੋ ਗਿਆ, ਜਾਣਕਾਰੀ ਇਹ ਵੀ ਹੈ ਕਿ ਪ੍ਰਕਾਸ਼ ਲੰਗਾਹ ਨੂੰ ਪਹਿਲਾਂ ਵੀ ਨਸ਼ੇ ਦੇ ਮਾਮਲੇ ਵਿੱਚ ਫੜਿਆ ਜਾ ਚੁੱਕਿਆ ਜਿਸ ਦੀ ਜਾਂਚ ਚੱਲ ਰਹੀ ਹੈ,ਪ੍ਰਕਾਸ਼ ਸਿੰਘ ਲੰਗਾਹ ਅਕਾਲੀ ਸਰਕਾਰ ਵੇਲੇ ਮੰਤਰੀ ਰਹੇ ਸੁੱਚਾ ਸਿੰਘ ਲੰਗਾਹ ਦੇ ਬੇਟੇ ਨੇ, ਸੁੱਚਾ ਸਿੰਘ ਲੰਗਾਹ ਖੁਦ ਵੀ ਉਦੋਂ ਵਿਵਾਦਾਂ ਵਿੱਚ ਆ ਗਏ ਸੀ ਜਦੋਂ 2017 ਵਿੱਚ ਉਨ੍ਹਾਂ ਦੀ ਇਤਰਾਜ਼ਯੋਗ ਵੀਡੀਓ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪੰਥ ਤੋਂ ਛੇਕ ਦਿੱਤਾ ਗਿਆ ਪਰ ਹੁਣ ਲੰਗਾਹ ਪਰਿਵਾਰ ਇੱਕ ਵਾਰ ਮੁੜ ਤੋਂ ਸਵਾਲਾਂ ਵਿੱਚ ਹੈ ਕਿਉਂਕਿ ਸਾਬਕਾ ਮੰਤਰੀ ਦਾ ਬੇਟਾ ਚਿੱਟੇ ਨਾਲ ਫੜਿਆ ਗਿਆ ਹੈ|