Dharamvir Gandhi | ਪਰਨੀਤ ਕੌਰ ਨੂੰ ਹਰਾਉਣ ਲਈ ਕਾਂਗਰਸ ਦੀ ਚਾਲ , ਡਾ. ਗਾਂਧੀ ਰਲਾ ਲਏ ਨਾਲ

Continues below advertisement

Dharamvir Gandhi | ਪਰਨੀਤ ਕੌਰ ਨੂੰ ਹਰਾਉਣ ਲਈ ਕਾਂਗਰਸ ਦੀ ਚਾਲ , ਡਾ. ਗਾਂਧੀ ਰਲਾ ਲਏ ਨਾਲ

#DharamvirGandhi #Congress #Patiala  #LokSabhaelection #AAP #PreneetKaur #CMMann #BhagwantMann #Partapbajwa #Rajawarring #Balbirsingh #Rahulgandhi #abpsanjha #abplive 

ਡਾ. ਧਰਮਵੀਰ ਗਾਂਧੀ ਨੇ ਸਾਲ 2014 ਵਿੱਚ ਕੈਪਟਨ ਦੇ ਗੜ੍ਹ ਯਾਨਿ ਪਟਿਆਲਾ ਵਿੱਚ ਉਨ੍ਹਾਂ ਦੀ ਪਤਨੀ ਪਰਨੀਤ ਕੌਰ ਨੂੰ ਹਰਾ ਕੇ ਸਭ ਤੋਂ ਹੈਰਾਨ ਕਰ ਦਿੱਤਾ ਸੀ, ਪਰ ਹੁਣ ਕਿਉਂਕਿ ਪਰਨੀਤ ਕੌਰ ਨੇ ਕਾਂਗਰਸ ਦਾ ਹੱਥ ਛੱਡ ਦਿੱਤਾ ਇਸ ਲਈ ਕਾਂਗਰਸ ਨੇ ਵੀ ਖੇਡੀ ਚਾਲ ਅਤੇ ਡਾ. ਧਰਮਵੀਰ ਗਾਂਧੀ ਹੀ ਰਲਾ ਲਏ ਨਾਲ, ਸ਼ਾਹੀ ਪਰਿਵਾਰ ਦੇ ਵੱਖ ਹੋਣ ਤੋਂ ਬਾਅਦ ਤੋਂ ਹੀ ਕਾਂਗਰਸ ਨੂੰ ਪਟਿਆਲਾ ਸੀਟ ਲਈ ਪ੍ਰਭਾਵਸ਼ਾਲੀ ਚਿਹਰੇ ਦੀ ਤਲਾਸ਼ ਸੀ। ਸਾਬਕਾ ਸੰਸਦ ਮੈਂਬਰ ਡਾ. ਗਾਂਧੀ ਦੇ ਕਾਂਗਰਸ 'ਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਦੀ ਪਟਿਆਲਾ ਤੋਂ ਉਮੀਦਵਾਰ ਦੀ ਭਾਲ ਖ਼ਤਮ ਹੋ ਗਈ ਹੈ। ਡਾ. ਗਾਂਧੀ ਮੂਲ ਰੂਪ ਵਿੱਚ ਪਟਿਆਲਾ ਦੇ ਰਹਿਣ ਵਾਲੇ ਹਨ ਅਤੇ ਇਲਾਕੇ ਵਿੱਚ ਉਨ੍ਹਾਂ ਦਾ ਚੰਗਾ ਪ੍ਰਭਾਵ ਹੈ। ਅਜਿਹੇ 'ਚ ਆਮ ਆਦਮੀ ਪਾਰਟੀ ਸਣੇ ਭਾਜਪਾ ਨੂੰ ਪਟਿਆਲਾ ਸੀਟ 'ਤੇ ਚੰਗੀ ਟੱਕਰ ਮਿਲ ਸਕਦੀ ਹੈ।  ਡਾ. ਗਾਂਧੀ ਕਾਰਡੀਓਲੋਜਿਸਟ ਤੋਂ ਸਿਆਸਤਦਾਨ ਬਣੇ,2013 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ,2014 ‘ਚ ਧਰਮਵੀਰ ਗਾਂਧੀ ਨੇ ਪਰਨੀਤ ਕੌਰ ਨੂੰ ਹਰਾਇਆ ,20,942 ਵੋਟਾਂ ਦੇ ਫਰਕ ਨਾਲ ਪਰਨੀਤ ਕੌਰ ਨੂੰ ਮਾਤ ਮਿਲੀ ,ਪਟਿਆਲਾ ਤੋਂ ਡਾ. ਧਰਮਵੀਰ ਗਾਂਧੀ ਜਿੱਤੇ ਪਰ ਉਹ ਪਾਰਟੀ ਤੋਂ ਬਾਗੀ ਹੋ ਗਏ ਸਨ, 2019 ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਖਰੀ ਪਾਰਟੀ ਨਵਾਂ ਪੰਜਾਬ ਬਣਾਈ,1 ਅਪ੍ਰੈਲ 2024 ਨੂੰ ਕਾਂਗਰਸ ਵਿੱਚ ਸ਼ਾਮਿਲ ਹੋਏ |

Continues below advertisement

JOIN US ON

Telegram