Haryana AAP Candidate Second List | ਹਰਿਆਣਾ 'ਚ AAP ਨੇ 9 ਹੋਰ ਉਮੀਦਵਾਰਾਂ ਦੇ ਨਾਵਾਂ ਦਾ ਕੀਤਾ ਐਲਾਨ

Continues below advertisement

Haryana AAP Candidate Second List | ਹਰਿਆਣਾ 'ਚ AAP ਨੇ 9 ਹੋਰ ਉਮੀਦਵਾਰਾਂ ਦੇ ਨਾਵਾਂ ਦਾ ਕੀਤਾ ਐਲਾਨ

ਹਰਿਆਣਾ ਵਿਧਾਨ ਸਭਾ ਚੋਣਾਂ
AAP ਨੇ ਉਮੀਦਵਾਰਾਂ ਦੇ ਨਾਵਾਂ ਦੀ ਦੂਜੀ ਸੂਚੀ ਕੀਤੀ ਜਾਰੀ
9 ਹੋਰ ਉਮੀਦਵਾਰਾਂ ਦੇ ਨਾਵਾਂ ਦਾ ਕੀਤਾ ਐਲਾਨ
ਇਸ ਤੋਂ ਪਹਿਲਾਂ 20 ਉਮੀਦਵਾਰਾਂ ਦੀ ਸੂਚੀ ਹੋਈ ਜਾਰੀ

ਹਰਿਆਣਾ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰਾਂ ਦੇ ਨਾਵਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ |
ਇਸ ਸੂਚੀ ਚ 9 ਹਲਕਿਆਂ ਤੋਂ ਉਮੀਦਵਾਰਾਂ ਦੇ ਨਾਵਾਂ ਦੀ ਘੋਸ਼ਣਾ ਕੀਤੀ ਗਈ ਹੈ |
ਦੱਸ ਦਈਏ ਇਸ ਤੋਂ ਪਹਿਲਾਂ ਪਾਰਟੀ ਨੇ ਬੀਤੇ ਦਿਨੀ 20 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ |
ਦੱਸ ਦਈਏ ਕਿ ਬੀਤੇ ਦਿਨ ਤੱਕ ਕਿਆਸ ਅਰਾਈਆਂ ਸਨ ਕਿ ਹਰਿਆਣਾ ਚ ਵਿਧਾਨ ਸਭਾ ਚੋਣਾਂ
ਆਮ ਆਦਮੀ ਪਾਰਟੀ ਤੇ ਕਾਂਗਰਸ ਮਿਲ ਕੇ ਲੜਨਗੇ |
ਲੇਕਿਨ ਦੱਸਿਆ ਜਾ ਰਿਹਾ ਹੈ ਕਿ ਸੀਟਾਂ ਦੀ ਵੰਡ ਤੇ ਸਹਿਮਤੀ ਨਾ ਬਣਨ ਕਾਰਨ ਗਠਜੋੜ ਸਿਰੇ ਨਾ ਚੜ੍ਹਿਆ |
ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ |
ਪਾਰਟੀ ਆਗੂਆਂ ਦਾ ਕਹਿਣਾ ਕਿ ਪਾਰਟੀ ਇਕੱਲੇ ਆਪਣੇ ਦਮ ਤੇ ਸੂਬੇ ਚ ਚੋਣਾਂ ਲੜ੍ਹਨ ਦੇ ਸਮਰਥ ਹੈ |
ਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਨ੍ਹਾਂ ਚੋਣਾਂ ਚ ਵੱਡੀ ਲੀਡ ਹਾਂਸਲ ਕਰਕੇ ਇਤਿਹਾਸ ਰਚਣਗੇ |
ਸੋ 9 ਸਤੰਬਰ ਨੂੰ ਆਮ ਆਦਮੀ ਪਾਰਟੀ ਨੇ ਆਪਣੇ 20 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ |
ਤੇ ਅੱਜ 9 ਹੋਰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ |
ਹੁਣ ਵੇਖਣਾ ਹੋਵੇਗਾ ਹਰਿਆਣਾ ਵਿਧਾਨ ਸਭਾ ਚੋਣਾਂ ਚ ਆਪ ਦਾ ਝਾੜੂ ਕਿੰਨੀ ਕੁ ਹੂੰਝਾ ਫ਼ੇਰ ਜਿੱਤ ਹਾਂਸਲ ਕਰੇਗਾ |
ਦੱਸ ਦਈਏ ਕਿ ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ 5 ਅਕਤੂਬਰ ਨੂੰ ਇਕੋ ਪੜਾਅ 'ਚ ਵੋਟਿੰਗ ਹੋਵੇਗੀ। ਨਤੀਜੇ 8 ਅਕਤੂਬਰ ਨੂੰ ਐਲਾਨੇ ਜਾਣਗੇ।

Continues below advertisement

JOIN US ON

Telegram