AAP leaders ਨੂੰ ਸਾਬਕਾ ਫੌਜੀਆਂ ਨੇ ਦੌੜਾਇਆ,Sukhpal Khaira ਨੇ AAP 'ਤੇ ਲਈ ਚੁਟਕੀ
AAP leaders ਨੂੰ ਸਾਬਕਾ ਫੌਜੀਆਂ ਨੇ ਦੌੜਾਇਆ,Sukhpal Khaira ਨੇ AAP 'ਤੇ ਲਈ ਚੁਟਕੀ
#sukhpalkhaira #aap #congress #gurdaspur #dhariwal
ਚੰਡੀਗੜ੍ਹ: ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ 'ਤੇ ਚੁਟਕੀ ਲਈ ਹੈ। ਖਹਿਰਾ ਨੇ ਆਪਣੇ ਟਵਿਟਰ ਹੈਂਡਲ 'ਤੇ ਇਕ ਆਪ ਆਗੂ ਦਾ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਸਦਾ ਕਾਫ਼ੀ ਵਿਰੋਧ ਹੋ ਰਿਹਾ ਹੈ। ਦਰਅਸਲ, ਬਹਾਲੀ ਦੀ ਮੰਗ ਨੂੰ ਲੈ ਕੇ ਗਾਰਡੀਅਨਜ਼ ਆਫ਼ ਗਵਰਨੈਂਸ (ਜੀਓਜੀ) ਨੇ ਗੁਰਦਾਸਪੁਰ ਦੇ ਧਾਰੀਵਾਲ ਵਿੱਚ ਆਪ ਆਗੂ ਦਾ ਵਿਰੋਧ ਕੀਤਾ। ਸਾਬਕਾ ਸੈਨਿਕਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਸੂਬਾ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਸਖ਼ਤ ਮਿਹਨਤ ਕੀਤੀ, ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਗੈਰ-ਕਾਰਗੁਜ਼ਾਰੀ ਕਰਾਰ ਦੇ ਕੇ ਰੱਦ ਕਰ ਦਿੱਤਾ। ਖਹਿਰਾ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ਅੱਜ “ਬਦਲਾਓ” ਨੂੰ ਧਾਰੀਵਾਲ(ਗੁਰਦਾਸਪੁਰ) ਦੀ ਦਾਣਾ ਮੰਡੀ ਵਿੱਚ ਸਾਬਕਾ ਫੌਜੀਆਂ ਨੇ ਅੱਗੇ ਅੱਗੇ ਲਾ ਕੇ ਭਜਾਇਆ! ਇੱਕ ਸਾਲ ਬਾਅਦ ਇਹ ਹਾਲ ਬਦਲਾਓ ਦੇ ਮੰਤਰੀਆਂ ਦਾ ਹੋਣਾ ਜਿਸ ਹਿਸਾਬ ਨਾਲ ਇਹ ਲੋਕਾਂ ਨਾਲ ਵਾਅਦਾਖਿਲਾਫੀ ਕਰ ਰਹੇ ਹਨ"
(ਨੋਟ : ਪੰਜਾਬ ਸੈਰ ਸਪਾਟਾ ਵਿਕਾਸ ਨਿਗਮ ਦੇ ਚੇਅਰਮੈਨ ਰਮਨ ਬਹਿਲ ਗ਼ਲਤੀ ਨਾਲ ਬੋਲਿਆ ਗਿਆ ਹੈ ਰਮਨ ਬਹਿਲ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ,ਪੰਜਾਬ ਦੇ ਚੇਅਰਮੈਨ ਹਨ )