AAP ਦੇ Minister Rajendra Pal Gautam ਦੇ ਬਿਆਨ ਨੇ ਪਾਇਆ ਪੁਆੜਾ, Gujarat 'ਚ 'ਆਪ' ਦਾ ਜ਼ਬਰਦਸਤ ਵਿਰੋਧ,ਪਾੜੇ ਗਏ ਹੋਰਡਿੰਗਜ਼

Continues below advertisement

AAP ਦੇ Minister Rajender pal Gautam ਦੇ ਬਿਆਨ ਨੇ ਪਾਇਆ ਪੁਆੜਾ, Gujarat 'ਚ 'ਆਪ' ਦਾ ਜ਼ਬਰਦਸਤ ਵਿਰੋਧ,ਪਾੜੇ ਗਏ ਹੋਰਡਿੰਗਜ਼

ਗੁਜਰਾਤ 'ਚ 'ਆਪ' ਦਾ ਵਿਰੋਧ
ਪਾੜੇ ਗਏ ਹੋਰਡਿੰਗਜ਼
'ਆਪ' ਦੇ ਮੰਤਰੀ ਦੇ ਬਿਆਨ ਕਾਰਨ ਬਵਾਲ 
ਭਾਜਪਾ ਸਮਰਥਕਾਂ ਨੇ ਕੀਤਾ ਵਿਰੋਧ 
ਕੇਜਰੀਵਾਲ ਨੂੰ ਮੁਸਲਿਮ ਟੋਪੀ 'ਚ ਦਿਖਾਇਆ
ਲਿਖਿਆ- ਮੈਂ ਬ੍ਰਹਮਾ, ਵਿਸ਼ਨੂੰ, ਮਹੇਸ਼ ਨੂੰ ਭਗਵਾਨ ਨਹੀਂ ਮੰਨਦਾ

ਗੁਜਰਾਤ ਵਿੱਚ ਰੈਲੀ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੋਸਟਰ, ਬੈਨਰ ਅਤੇ ਹੋਰਡਿੰਗਜ਼ ਪਾੜ ਦਿੱਤੇ ਗਏ। ਦੋਵੇਂ ਨੇਤਾ ਸ਼ਨੀਵਾਰ (08 ਅਕਤੂਬਰ, 2022) ਨੂੰ ਇੱਥੇ ਰੈਲੀ ਕਰਨ ਜਾ ਰਹੇ ਸਨ। ਇਹ ਪੋਸਟਰ ਅਤੇ ਹੋਰਡਿੰਗ ‘ਆਪ’ ਸਰਕਾਰ ਦੇ ਇੱਕ ਮੰਤਰੀ ਦੇ ਕਥਿਤ ਹਿੰਦੂ ਵਿਰੋਧੀ ਬਿਆਨ ਦੇ ਵਿਰੋਧ ਵਿੱਚ ਪਾੜ ਦਿੱਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਸਮਰਥਕ ਆਮ ਆਦਮੀ ਪਾਰਟੀ ਦੇ ਇਕ ਨੇਤਾ ਵਲੋਂ ਦਿੱਤੇ ਗਏ ਬਿਆਨ ਤੋਂ ਨਾਰਾਜ਼ ਹੋ ਗਏ। ਹਾਲਾਂਕਿ, ਪੁਲਿਸ ਨੇ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕੁਝ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ।

ਦਰਅਸਲ ਦਿੱਲੀ ਕੈਬਨਿਟ ਦੇ ਮੰਤਰੀ ਰਾਜੇਂਦਰ ਪਾਲ ਗੌਤਮ ਹਾਲ ਹੀ ਵਿੱਚ ਹਿੰਦੂ ਦੇਵੀ-ਦੇਵਤਿਆਂ ਦਾ ਅਪਮਾਨ ਕਰਨ ਨੂੰ ਲੈ ਕੇ ਵਿਵਾਦਾਂ 'ਚ ਘਿਰ ਗਏ | ਉਹ ਇੱਕ ਬੋਧੀ ਮਹਾਸਭਾ ਵਿੱਚ ਗਿਆ ਸੀ, ਜਿੱਥੇ ਹਿੰਦੂ ਦੇਵੀ-ਦੇਵਤਿਆਂ ਵਿੱਚ ਵਿਸ਼ਵਾਸ ਨਾ ਕਰਨ ਦੀ ਸਹੁੰ ਚੁੱਕੀ ਗਈ ਸੀ। ਭਾਰਤੀ ਜਨਤਾ ਪਾਰਟੀ ਇਸ ਘਟਨਾ ਦਾ ਵਿਰੋਧ ਕਰ ਰਹੀ ਹੈ ਅਤੇ ਲਗਾਤਾਰ ਆਪ 'ਤੇ ਹਮਲੇ ਕਰ ਰਹੀ ਹੈ।

ਇਸੇ ਵਿਰੋਧ ਦੇ ਚਲਦਿਆਂ ਭਾਜਪਾ ਵਰਕਰਾਂ ਨੇ ਗੁਜਰਾਤ ਦੀਆਂ ਸੜਕਾਂ 'ਤੇ ਲੱਗੇ ਆਮ ਆਦਮੀ ਪਾਰਟੀ ਦੇ ਹੋਰਡਿੰਗ ਪਾੜ ਦਿੱਤੇ |

ਹਾਲਾਂਕਿ ਮੰਤਰੀ ਰਾਜੇਂਦਰ ਪਾਲ ਗੌਤਮ ਨੇ ਸਫਾਈ ਦਿੰਦੇ ਹੋਏ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਉਨ੍ਹਾਂ ਬਾਰੇ ਅਫਵਾਹਾਂ ਫੈਲਾ ਰਹੀ ਹੈ। ਉਨ੍ਹਾਂ ਕਿਹਾ ਕਿ ਮੈਂ ਬਹੁਤ ਧਾਰਮਿਕ ਵਿਅਕਤੀ ਹਾਂ। ਮੈਂ ਨਿੱਜੀ ਤੌਰ 'ਤੇ ਸਾਰੇ ਦੇਵੀ-ਦੇਵਤਿਆਂ ਦਾ ਸਤਿਕਾਰ ਕਰਦਾ ਹਾਂ। ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ ਕਿ ਮੈਂ ਆਪਣੇ ਕਿਸੇ ਕਰਮ ਜਾਂ ਸ਼ਬਦ ਨਾਲ ਦੇਵੀ ਦੇਵਤਿਆਂ ਦਾ ਅਪਮਾਨ ਕਰਾਂ।

Continues below advertisement

JOIN US ON

Telegram