Big Breaking Gujarat Assembly Election: ਗੁਜਰਾਤ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਹੋਇਆ ਐਲਾਨ
Big Breaking Gujarat Assembly Election: ਗੁਜਰਾਤ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਹੋਇਆ ਐਲਾਨ
Gujarat Elections 2022 Date: ਚੋਣ ਕਮਿਸ਼ਨ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਚੋਣ ਕਮਿਸ਼ਨ ਦੁਪਹਿਰ 12 ਵਜੇ ਪ੍ਰੈੱਸ ਕਾਨਫਰੰਸ ਕਰਕੇ ਚੋਣਾਂ ਦੀ ਤਰੀਕ ਦਾ ਐਲਾਨ ਕੀਤਾ ਹੈ। ਗੁਜਰਾਤ 'ਚ ਦੋ ਗੇੜ 'ਚ ਹੋਏਗੀ ਵੋਟਿੰਗ। 1 ਅਤੇ 5 ਦਸੰਬਰ ਨੂੰ ਪੈਣ ਗੀਆਂ ਵੋਟਾਂ 8 ਦਸੰਬਰ ਨੂੰ ਹੋਏਗਾ ਨਤੀਜਿਆਂ ਦਾ ਐਲਾਨ।
ਤੁਹਾਨੂੰ ਦੱਸ ਦੇਈਏ ਕਿ ਗੁਜਰਾਤ ਵਿਧਾਨ ਸਭਾ ਵਿੱਚ 182 ਸੀਟਾਂ ਹਨ। 2017 ਵਿੱਚ ਗੁਜਰਾਤ ਵਿਧਾਨ ਸਭਾ ਦੀਆਂ ਸਾਰੀਆਂ 182 ਸੀਟਾਂ ਦੇ ਨਤੀਜਿਆਂ ਦੇ ਐਲਾਨ ਤੋਂ ਬਾਅਦ, ਭਾਜਪਾ ਨੇ 99 ਸੀਟਾਂ ਨਾਲ ਬਹੁਮਤ ਦਾ ਅੰਕੜਾ ਪਾਰ ਕਰ ਲਿਆ। ਜਦਕਿ ਕਾਂਗਰਸ ਨੂੰ 80 ਸੀਟਾਂ ਮਿਲੀਆਂ ਸੀ। ਜੇਕਰ ਦੋਵਾਂ ਵਿਚਾਲੇ ਫਰਕ ਦੇਖਿਆ ਜਾਵੇ ਤਾਂ ਸਿਰਫ 19 ਸੀਟਾਂ ਦਾ ਫਰਕ ਸੀ, ਇਸ ਨੂੰ ਸਖ਼ਤ ਮੁਕਾਬਲਾ ਕਿਹਾ ਜਾ ਸਕਦਾ ਹੈ।
ਤਰੀਕਾਂ ਦਾ ਐਲਾਨ ਕਰਦੇ ਹੋਏ ਮੁੱਖ ਚੋਣ ਕਮਿਸ਼ਨਰ (ਸੀਈਸੀ) ਰਾਜੀਵ ਕੁਮਾਰ ਨੇ ਕਿਹਾ ਕਿ ਗੁਜਰਾਤ ਵਿਧਾਨ ਸਭਾ ਚੋਣਾਂ ਦੋ ਪੜਾਵਾਂ ਵਿੱਚ ਹੋਣਗੀਆਂ, 1 ਦਸੰਬਰ ਨੂੰ ਪਹਿਲੇ ਪੜਾਅ ਲਈ ਵੋਟਿੰਗ ਹੋਵੇਗੀ, ਜਦੋਂ ਕਿ ਦੂਜੇ ਪੜਾਅ ਲਈ 5 ਦਸੰਬਰ ਨੂੰ ਵੋਟਿੰਗ ਹੋਵੇਗੀ।
ਚੋਣ ਕਮਿਸ਼ਨ ਨੇ ਵੱਡਾ ਐਲਾਨ ਕੀਤਾ ਹੈ। ਕਮਿਸ਼ਨ ਮੁਤਾਬਕ ਇਸ ਵਾਰ ਦੀਆਂ ਗੁਜਰਾਤ ਚੋਣਾਂ 'ਚ ਜੇਕਰ ਕੋਈ ਵੋਟਰ ਸ਼ਿਕਾਇਤ ਕਰਦਾ ਹੈ ਤਾਂ 100 ਮਿੰਟ 'ਚ ਜਵਾਬ ਦਿੱਤਾ ਜਾਵੇਗਾ। ਵੋਟਰ ਸੀ-ਵਿਜਿਲ ਐਪ 'ਤੇ ਸ਼ਿਕਾਇਤ ਕਰ ਸਕਦੇ ਹਨ।