Kunwar Vijay takes dig at AAP | 'ਆਪਣਿਆਂ ਨਾਲ ਦੂਰੀ, ਛਲ ਕਪਟ ਅਤੇ ਗੈਰਾਂ ਨੂੰ ਲਾਇਆ ਗਲੇ, ਇਹ ਕਿਹੋ ਜਿਹਾ ਨਿਆਂ'

Continues below advertisement

 Double setback for AAP in Punjab| 'ਆਪਣਿਆਂ ਨਾਲ ਦੂਰੀ, ਛਲ ਕਪਟ ਅਤੇ ਗੈਰਾਂ ਨੂੰ ਲਾਇਆ ਗਲੇ, ਇਹ ਕਿਹੋ ਜਿਹਾ ਨਿਆਂ'
#ED #EnforcementDirectorate #Delhi #CMMann #Bhagwantmann #Punjab #aap #delhihighcourt #ArvindKejriwal #excisepolicycase #bjp #abplive #abpsanjha 

ਕਿਆ ਸੇ ਕਿਆ ਹੋ ਗਿਆ ਦੇਖਤੇ ਦੇਖਤੇ...ਇਸ ਨੂੰ ਤਨਜ਼ ਕਹੋ ਜਾ ਦਰਦ...ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਉਤਰੀ ਤੋਂ ਵਿਧਾਇਕ ਅਤੇ ਸਾਬਕਾ ਆਈਪੀਐੱਸ ਅਫਸਰ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਫਿਰ ਇੱਕ ਵਾਰ ਮੌਜੂਦਾ ਸਥਿਤੀ ਲਈ ਆਮ ਆਦਮੀ ਪਾਰਟੀ ਦਾ ਕਸੂਰ ਕੱਢਿਆ, ਕੁੰਵਰ ਵਿਜੇ ਪ੍ਰਤਾਪ ਕਹਿੰਦੇ ਨੇ ਕਿ ਆਖਿਰ ਕਿਤੇ ਤਾਂ ਭੁੱਲ ਹੋਈ ਹੈ, 'ਆਪਣਿਆਂ ਨਾਲ ਦੂਰੀ, ਛਲ ਕਪਟ ਅਤੇ ਗੈਰਾਂ ਨੂੰ ਲਾਇਆ ਗਲੇ, ਇਹ ਕਿਹੋ ਜਿਹਾ ਨਿਆਂ' ਨਾਲ ਹੀ ਉਨ੍ਹਾਂ ਸੁਸ਼ੀਲ ਰਿੰਕੂ ਦੀ ਉਹ ਫੋਟੋ ਲਾਈ ਜਿਸ ਚ ਗਰਮਜੋਸ਼ੀ ਨਾਲ ਮਾਨ ਅਤੇ ਕੇਜਰੀਵਾਲ ਕਾਂਗਰਸ ਤੋਂ ਆਏ ਰਿੰਕੂ ਦਾ ਸਵਾਗਤ ਕਰ ਰਹੇ ਨੇ ਅਤੇ ਨਾਲ ਹੀ ਦੂਜੀ ਤਸਵੀਰ ਜਿਸ ਚ ਸੁਸ਼ੀਲ ਰਿੰਕੂ ਆਪ ਦਾ ਸਾਥ ਛੱਡ ਬੀਜੇਪੀ ਚ ਚਲੇ ਗਏ ਹਨ, ਗੈਰਾਂ ਨੂੰ ਗਲੇ ਲਾਉਣ ਵਾਲੀ ਗੱਲ ਕਹਿ ਇੱਕ ਵਾਰ ਮੁੜ ਤੋਂ ਕੁੰਵਰ ਵਿਜੇ ਪ੍ਰਤਾਪ ਲੀਡਰਸ਼ਿਪ ਦੀ ਚੋਣ ਤੇ ਇਸ ਫੋਟੋ ਨਾਲ ਸਵਾਲ ਖੜੇ ਕਰ ਰਹੇ ਨੇ, ਅੱਗੇ ਕੁੰਵਰ ਵਿਜੇ ਪ੍ਰਤਾਪ ਮੁਸ਼ਕਿਲ ਦੇ ਵੇਲੇ ਪਾਰਟੀ ਦੇ ਲੀਡਰਾਂ ਦੇ ਰਵੱਈਏ ਤੇ ਸਵਾਲ ਖੜੇ ਕਰਦੇ ਹਨ, ਕਹਿ ਰਹੇ ਕਿ ਸੰਕਟ ਦੀ ਇਸ ਘੜੀ ਵਿੱਚ 
ਕੋਈ ਤੁਹਾਨੂੰ ਛੱਡ ਪਾਰਟੀ ਬਦਲ ਰਿਹਾ, ਕੋਈ ਖੁਸ਼ੀਆਂ ਮਨਾ ਰਿਹਾ ਅਤੇ ਕੋਈ ਇਲਾਜ ਦੇ ਬਹਾਨੇ ਦੇਸ਼ ਤੋਂ ਬਾਹਰ ਗਿਆ ਹੋਇਆ, ਵੈਸੇ ਪਹਿਲੀ ਦਫਾ ਨਹੀਂ ਜਦੋਂ ਕੁੰਵਰ ਨੇ ਇਸ ਤਰ੍ਹਾਂ ਆਪਣੀ ਹੀ ਪਾਰਟੀ ਘੇਰੀ ਹੋਵੇ , 21 ਮਾਰਚ ਨੂੰ ਜਦੋਂ ਕੇਜਰੀਵਾਲ ਫੜੇ ਗਏ ਸਨ ਤਾਂ ਕੁੰਵਰ ਨੇ ਕਿਹਾ ਸੀ ਕਿ ਮੈਨੂੰ ਅਫ਼ਸੋਸ ਹੈ ਕਿ ਇਸ ਸਥਿਤੀ ਵਿੱਚ ਤੁਹਾਡੀ ਮਦਦ ਨਹੀਂ ਕਰ ਪਾਵਾਂਗਾ,  ਕਿਉਂਕਿ ਤੁਸੀਂ ਮੈਨੂੰ ਉਸ ਹਾਲਤ ਵਿੱਚ ਨਹੀਂ ਰੱਖਿਆ।

Continues below advertisement

JOIN US ON

Telegram