Sidhu Vs Mann | ਸਿੱਧੂ ਨੇ ਖੋਲ੍ਹੀ ਭਗਵੰਤ ਮਾਨ ਦੀ ਪੋਲ ! 'ਡਿਪਟੀ ਲੱਗਣ ਲਈ 'ਚ ਕਾਂਗਰਸ 'ਚ ਆਉਣ ਨੂੰ ਫਿਰਦੇ ਸੀ'

Continues below advertisement

Sidhu Vs Mann | ਸਿੱਧੂ ਨੇ ਖੋਲ੍ਹੀ ਭਗਵੰਤ ਮਾਨ ਦੀ ਪੋਲ ! 'ਡਿਪਟੀ ਲੱਗਣ ਲਈ 'ਚ ਕਾਂਗਰਸ 'ਚ ਆਉਣ ਨੂੰ ਫਿਰਦੇ ਸੀ'

#bhagwantmann #punjab #cmbhagwantmann #navjotsinghsidhu #partapsinghbajwa #rajawarring #punjabbudgetsession2024

ਨਵਜੋਤ ਸਿੰਘ ਸਿੱਧੂ ਨੇ ਭਗਵੰਤ ਮਾਨ ਦੇ ਉਸ ਬਿਆਨ ਦਾ ਜਵਾਬ ਦਿੱਤਾ ਹੈ ਜਿਸ 'ਚ ਭਗਵੰਤ ਮਾਨ ਨੇ ਕਿਹਾ ਸੀ ਕਿ ਸਿੱਧੂ ਨੂੰ ਸੀਐੱਮਸ਼ਿਪ ਔਫਰ ਕੀਤੀ ਗਈ ਸੀ, ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਭਗਵੰਤ ਮਾਨ ਉਨ੍ਹਾਂ ਕੋਲ ਆਏ ਸੀ ਅਤੇ ਮੇਰਾ ਡਿਪਟੀ ਸੀਐੱਮ ਬਣਨ ਨੂੰ ਤਿਆਰ ਸਨ ਫਿਰ ਚਾਹੇ ਪਾਰਟੀ ਕਾਂਗਰਸ ਹੁੰਦੀ ਜਾਂ ਆਮ ਆਦਮੀ ਪਾਰਟੀ | ਨਵਜੋਤ ਸਿੰਘ ਸਿੱਧੂ ਵੱਲੋਂ ਸੋਸ਼ਲ ਮੀਡੀਆ ਐਕਸ ਤੇ ਆਪਣਾ ਇੱਕ ਬਿਆਨ ਸਾਂਝਾ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਨੇ ਇਹ ਬਿਆਨ ਦਿੱਤਾ, ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਮੈਂ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਕਿਹਾ ਸੀ ਕਿ ਜੇਕਰ ਨਵਜੋਤ ਸਿੰਘ ਸਿੱਧੂ ਸਾਡੀ ਪਾਰਟੀ 'ਚ ਆ ਜਾਂਦੇ ਹਨ ਤਾਂ ਅਸੀਂ ਉਹਨਾਂ ਨੂੰ ਆਪਣੀ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਬਣਾ ਸਕਦੇ ਹਾਂ। ਮਾਨ ਨੇ ਕਿਹਾ ਕਿ ਪਰ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਦੀ ਇਹ ਪੇਸ਼ਕਸ਼ ਠੁਕਰਾ ਦਿੱਤੀ ਸੀ। ਹੁਣ ਨਵਜੋਤ ਸਿੰਘ ਸਿੱਧੂ ਕਹਿ ਰਹੇ ਸਨ ਕਿ ਭਗਵੰਤ ਮਾਨ ਕਾਂਗਰਸ ਵਿੱਚ ਸ਼ਾਮਿਲ ਹੋਣ ਲਈ ਕਹਿ ਰਹੇ ਸਨ,ਦੋਵਾਂ ਲੀਡਰਾਂ ਦਰਮਿਆਨ ਸ਼ਬਦੀ ਜੰਗ ਇਓਂ ਹੀ ਚੱਲ ਰਹੀ ਹੈ, ਨਵਜੋਤ ਸਿੰਘ ਸਿੱਧੂ ਨੇ ਬਜਟ ਦੇ ਮਸਲੇ ਤੇ ਮਾਨ ਸਰਕਾਰ ਨੂੰ ਖੂਬ ਘੇਰਿਆ ਤਾਂ ਉਧਰ ਵਿਧਾਨ ਸਭਾ ਦੇ ਅੰਦਰੋਂ ਮਾਨ ਨੇ ਨਵਜੋਤ ਸਿੰਘ ਸਿੱਧੂ ਤੇ ਖੂਬ ਟਿੱਪਣੀਆਂ ਕੀਤੀਆਂ ਹਨ |

Continues below advertisement

JOIN US ON

Telegram