Navjot Singh Sidhu | ਓਏ ਗੁਰੂ, ਕਮੈਂਟੇਟਰ ਸਿੱਧੂ ਫਿਰ ਹੋਏ ਸ਼ੁਰੂ
Download ABP Live App and Watch All Latest Videos
View In AppNavjot Singh Sidhu | ਓਏ ਗੁਰੂ, ਕਮੈਂਟੇਟਰ ਸਿੱਧੂ ਫਿਰ ਹੋਏ ਸ਼ੁਰੂ
#Cricket #Sports #IPL2024 #LokSabhaElections2024 #RajaWarring #CMMann #BhagwantMann #Partapbajwa #abpsanjha #abplive
'ਸਰਦਾਰ ਔਫ ਕਮੈਂਟਰੀ ਬੌਕਸ' ਯਾਨਿ ਨਵਜੋਤ ਸਿੰਘ ਸਿੱਧੂ ਕਰ ਰਹੇ ਨੇ ਕਮੈਂਟਰੀ ਵਿੱਚ ਵਾਪਸੀ , IPL 2024 ਦੇ ਮੈਚਾਂ ਵਿੱਚ ਹੁਣ ਕਾਂਗਰਸੀ ਲੀਡਰ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਕੁਮੈਂਟਰੀ ਕਰਦੇ ਨਜ਼ਰ ਆਉਣਗੇ। ਲੋਕ ਸਭਾ ਚੋਣਾਂ ਦਾ ਐਲਾਨ ਹੋਣ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਐਕਟਿਵ ਸਿਆਸਤ ਤੋਂ ਦੂਰ ਕਿਉਂ ਬਣਾ ਰਹੇ ਹਨ। ਇਸ ਦਾ ਖੁਲਾਸ ਉਹਨਾਂ ਦੇ ਓਐਸਡੀ ਸੁਰਿੰਦਰ ਡੱਲਾ ਨੇ ਕੀਤਾ ਹੈ। ਸੁਰਿੰਦਰ ਡੱਲਾ ਨਵਜੋਤ ਸਿੱਧੂ ਦੇ ਮੀਡੀਆ ਸਲਾਹਕਾਰ ਹਨ। ਉਹਨਾਂ ਨੇ ਸ਼ੋਮਲ ਮੀਡੀਆ 'ਤੇ ਜਾਣਕਾਰੀ ਦਿੰਦਿਆ ਕਿਹਾ ਸਿੱਧੂ 'ਤੇ ਆਰਥਿਕ ਮੰਦੀ ਆ ਗਈ ਸੀ ਪਰ ਫਿਰ ਵੀ ਉਹਨਾਂ ਨੇ ਕਿਸੇ ਅੱਗੇ ਹੱਥ ਨਹੀਂ ਫੈਲਾਏ। ਪਰਿਵਾਰ ਨਾਲ ਅਤੇ ਪਰਿਵਾਰ ਇਸ ਮੰਦੀ ਵਿਚਾਲੇ ਵੀ ਇੱਕ ਦੂਜੇ ਦਾ ਸਹਾਰਾ ਬਣੇ ਰਹੇ। ਸੁਰਿੰਦਰ ਡੱਲਾ ਨੇ ਪੋਸਟ ਪਾ ਕਿ ਕਿਹਾ - ਨਵਜੋਤ ਸਿੱਧੂ ਨੂੰ ਸ਼ੁਭ ਇੱਛਾਵਾਂ, ਸਾਨੂੰ ਸਾਰੇ ਪੰਜਾਬੀਆਂ ਨੂੰ ਤੁਹਾਡੇ ਤੇ ਮਾਣ ਹੈ। ਤੁਸੀਂ ਨਾ ਕੇਵਲ ਪੰਜਾਬ ਦੇ ਮੁੱਦਿਆਂ ਦੀ ਲੜਾਈ ਲੜ ਰਹੇ ਹੋ ਬਲਕਿ ਤੁਸੀਂ ਆਪਣੇ ਪਰਿਵਾਰ ਦੀਆਂ ਲੋੜਾਂ ਅਤੇ ਖਾਸ ਤੋਰ ਤੇ ਆਪਣੀ ਬੀਮਾਰ ਪਤਨੀ ਲਈ ਜੋ ਸੰਘਰਸ਼ ਕੀਤਾ ਹੈ। ਜੋ ਓਹਨਾ ਦਾ ਸਾਥ ਦਿਤਾ ਹੈ ਉਹ ਸਾਰੇ ਪੰਜਾਬੀ ਜਾਣਦੇ ਹਨ।
ਆਰਥਿਕ ਮੰਦਹਾਲੀ ਦੇ ਦੌਰ ਵਿੱਚ ਵੀ ਕਿਸੇ ਅੱਗੇ ਹੱਥ ਨਹੀਂ ਫੈਲਾਇਆ। ਅਜਿਹੇ ਵਿਚ ਤੁਹਾਡਾ ਤਾਜ਼ਾ ਫੈਸਲਾ ਸਾਨੂੰ ਹਰ ਪੰਜਾਬੀ ਨੂੰ ਮਨਜ਼ੂਰ ਹੈ। ਹਰ ਪੰਜਾਬੀ ਪੰਜਾਬ ਦੇ ਮੁੱਦਿਆਂ ਦੀ ਲੜਾਈ ਵਿੱਚ ਤੁਹਾਡੇ ਨਾਲ ਖੜਾ ਹੈ। ਸਾਨੂੰ ਪੂਰਾ ਭਰੋਸਾ ਹੈ ਕੀ ਪਰਿਵਾਰ ਦੀਆਂ ਆਰਥਿਕ ਜ਼ਰੂਰਤਾਂ ਦੀ ਪੂਰਤੀ ਦੇ ਨਾਲ ਤੁਸੀਂ ਪੰਜਾਬ ਦੇ ਮੁੱਦਿਆਂ ਤੇ ਪੰਜਾਬੀਆਂ ਲਈ ਹੋਰ ਬੇਹਤਰ ਲੜਾਈ ਲੜ ਸਕੋਗੇ।