Punjab ਦੇ ਮੁੱਦਿਆਂ 'ਤੇ ਸੁਝਾਅ ਲਈ Raghav Chadha ਨੇ ਜਾਰੀ ਕੀਤਾ Helpline Number

Punjab ਦੇ ਮੁੱਦਿਆਂ 'ਤੇ ਸੁਝਾਅ ਲਈ Raghav Chadha ਨੇ ਜਾਰੀ ਕੀਤਾ Helpline Number

ਚੰਡੀਗੜ੍ਹ: ਪੰਜਾਬ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ (Raghav Chadha) ਨੇ ਲੋਕਾਂ ਤੋਂ ਸੁਝਾਅ ਮੰਗਣ ਲਈ ਇੱਕ ਨੰਬਰ ਜਾਰੀ ਕੀਤਾ ਹੈ। ਰਾਘਵ ਚੱਢਾ ਨੇ ਕਿਹਾ ਕਿ ਲੋਕ ਪੰਜਾਬ ਦੇ ਮੁੱਦਿਆਂ 'ਤੇ ਸੁਝਾਅ ਦੇਣ ਲਈ ਉਨ੍ਹਾਂ ਨੂੰ 9910944444 'ਤੇ ਕਾਲ ਕਰ ਸਕਦੇ ਹਨ। ਚੱਢਾ ਨੇ ਕਿਹਾ ਕਿ ਤਿੰਨ ਕਰੋੜ ਪੰਜਾਬੀ ਖੁਦ ਸੰਸਦ ਵਿੱਚ ਬੋਲਣਗੇ। ਮੈਂ ਸਿਰਫ ਸਾਧਨ ਹੋਵਾਂਗਾ।

ਰਾਜ ਸਭਾ ਮੈਂਬਰ ਰਾਘਵ ਚੱਢਾ ਇਸ ਤੋਂ ਪਹਿਲਾਂ ਸੰਸਦ ਵਿੱਚ ਐਮਐਸਪੀ, ਗੁਰਦੁਆਰੇ ਦੀਆਂ ਸਰਾਵਾਂ ’ਤੇ 12% ਜੀਐਸਟੀ, ਗੁਰਦੁਆਰਾ ਸਰਕਟ ਟਰੇਨ, ਐਮਐਸਪੀ ਕਮੇਟੀ, ਮੁਹਾਲੀ ਅਤੇ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਵਰਗੇ ਕਈ ਅਹਿਮ ਮੁੱਦੇ ਚੁੱਕੇ ਹਨ।

ਰਾਘਵ ਚੱਢਾ ਨੇ ਟਵੀਟ ਕਰ ਕਿਹਾ, "ਜਿੰਨੇ ਪਿਆਰ ਅਤੇ ਮਾਣ ਦੇ ਨਾਲ ਤੁਸੀ ਆਪਣੇ ਇਸ ਦਾਸ ਨੂੰ ਨਿਵਾਜ਼ਿਆ ਹੈ,ਉਸਦਾ ਮੁੱਲ ਮੈਂ ਕਦੀ ਵੀ ਨਹੀਂ ਉਤਾਰ ਸਕਦਾ। 3 ਕਰੋੜ ਪੰਜਾਬੀਆਂ ਦੀ ਆਵਾਜ਼ ਸੰਸਦ ਤੱਕ ਪਹੁੰਚੇ ਇਸ ਲਈ ਅੱਜ ਇੱਕ ਸੁਝਾਅ ਨੰਬਰ ਜਾਰੀ ਕਰ ਰਿਹਾ ਹਾਂ। 9910944444 ਤੇ ਕਾਲ ਕਰਕੇ ਤੁਸੀ ਮੈਨੂੰ ਆਪਣੇ ਸੁਝਾਅ ਦੇ ਸਕਦੇ ਹੋ।"

 

JOIN US ON

Telegram
Sponsored Links by Taboola