Panchayat Eleciton 2024| ਲੋਕਾਂ ਦੀਆਂ ਕੱਟੀਆਂ ਗਈਆਂ ਵੋਟਾਂ, ਕੋਣ ਕਰੂਗਾ ਹੱਲ
Panchayat Eleciton 2024| ਲੋਕਾਂ ਦੀਆਂ ਕੱਟੀਆਂ ਗਈਆਂ ਵੋਟਾਂ, ਕੋਣ ਕਰੂਗਾ ਹੱਲ
ਪੰਚਾਇਤੀ ਚੋਣਾਂ ਨੂੰ ਲੈ ਕੇ ਜਿੱਥੇ ਪਿੰਡਾਂ ਚ ਕਾਫੀ ਜਿ਼ਆਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਉਥੇ ਹੀ ਕਈ ਪਿੰਡਾਂ ਚ ਵੋਟਾਂ ਦੀ ਕਾਟ ਹੋਣ ਕਾਰਨ ਪਿੰਡ ਵਾਸੀਆਂ ਚ ਕਾਫੀ ਜਿ਼ਆਦਾ ਰੋਸ ਵੀ ਪਾਇਆ ਜਾ ਰਿਹਾ ਹੈ।ਅੱਜ ਹੁਸਿ਼ਆਰਪੁਰ ਦੇ ਨਜ਼ਦੀਕੀ ਪਿੰਡ ਮਹਿਲਾਂਵਾਲੀ ਦੇ ਪਿੰਡ ਵਾਸੀ ਇਕੱਤਰ ਹੋ ਕੇ ਐਸਡੀਐਮ ਦਫਤਰ ਪਹੁੰਚੇ ਕਿਉਂ ਕਿ ਪਿੰਡ ਵਾਸੀਆਂ ਦਾ ਕਹਿਣਾ ਐ ਕਿ ਪਿੰਡ ਦੀਆਂ ਵੱਡੀ ਗਿਣਤੀ ਚ ਵੋਟਾਂ ਪ੍ਰਸ਼ਾਸਨ ਵਲੋਂ ਕੱਟ ਦਿੱਤੀਆਂ ਗਈਆਂ ਨੇ ਜਿਸ ਕਾਰਨ ਸੈਂਕੜੇ ਹੀ ਪਿੰਡ ਵਾਸੀ ਵੋਟਾਂ ਪਾਉਣ ਦੇ ਅਧਿਕਾਰ ਤੋਂ ਵਾਂਝੇ ਹੋ ਗਏ।ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਹਾਲ ਹੀ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਪਿੰਡ ਮਹਿਲਾਂਵਾਲੀ ਦੀਆਂ 1671 ਵੋਟਾ ਸਨ ਜੱਦ ਕਿ ਹੁਣ ਸਿਰਫ 1175 ਵੋਟਾ ਹੀ ਦੱਸੀਆਂ ਜਾ ਰਹੀਆਂ ਨੇ ਜਿਸ ਵਿੱਚੋਂ 185 ਵੋਟਾਂ ਪਿੰਡ ਆਨੰਦਗੜ੍ਹ ਦੀਆਂ ਦਾਖਲ ਕੀਤੀਆਂ ਗਈਆਂ ਨੇ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਦੀਆਂ 681 ਵੋਟਾਂ ਕੱਟ ਦਿੱਤੀਆਂ ਗਈਆਂ ਨੇ ਤੇ ਨਾ ਹੀ ਉਹ ਕਿਸੇ ਹੋਰ ਪਿੰਡ ਚ ਹੀ ਸ਼ਾਮਿਲ ਕੀਤੀਆਂ ਗਈਆਂ ਨੇ ਜਿਸ ਕਾਰਨ ਇੰਨੀ ਵੱਡੀ ਗਿਣਤੀ ਚ ਲੋਕਾਂ ਤੋਂ ਪ੍ਰਸ਼ਾਸਨ ਨੇ ਵੋਟ ਪਾਉਣ ਦਾ ਅਧਿਕਾਰ ਹੀ ਖੋਹ ਲਿਆ ਏ। ਉਨ੍ਹਾਂ ਦੱਸਿਆ ਕਿ ਉਹ 3 ਵਾਰ ਐਸਡੀਐਮ ਨਾਲ ਮੀਟਿੰਗ ਕਰ ਚੁੱਕੇ ਨੇ ਪਰੰਤੂ ਉਨ੍ਹਾਂ ਦੀ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਹੋ ਰਿਹਾ। ਪਿੰਡ ਵਾਸੀਆਂ ਦਾ ਕਹਿਣਾ ਐ ਕਿ ਹੋਰ ਤਾਂ ਹੋਰ ਪ੍ਰਸ਼ਾਸਨ ਵਲੋਂ ਸਾਬਕਾ ਪੰਚਾਂ ਅਤੇ ਸਰਪੰਚ ਦੀ ਵੀ ਵੋਟ ਤੱਕ ਕੱਟ ਦਿੱਤੀ ਗਈ ਐ ਜਿਸ ਕਾਰਨ ਉਨ੍ਹਾਂ ਨੂੰ ਸਮਾਂ ਦਿੱਤਾ ਜਾਵੇ ਤੇ ਵੋਟਾਂ ਦਰੁਸਤ ਕਰਵਾ ਕੇ ਹੀ ਪਿੰਡ ਚ ਵੋਟਾਂ ਕਰਵਾਈਆਂ ਜਾਣ।