Partap Bajwa| 'ਕਿਸਾਨਾਂ 'ਤੇ ਅੱਤਿਆਚਾਰ ਕਰਨ ਵਾਲੇ ਅਫ਼ਸਰ ਸਨਮਾਨਿਤ ਨਾ ਹੋਣ'
Partap Bajwa| 'ਕਿਸਾਨਾਂ 'ਤੇ ਅੱਤਿਆਚਾਰ ਕਰਨ ਵਾਲੇ ਅਫ਼ਸਰ ਸਨਮਾਨਿਤ ਨਾ ਹੋਣ'
#PartapBajwa #droupadimurmu #PresidentofIndia #ShambhuBorder #KisanProtest #SKM #SamyuktKisanMorcha #BhagwantMann #cmmann #ABPSanjha #ABPLIVE
ਪ੍ਰਤਾਪ ਸਿੰਘ ਬਾਜਵਾ ਨੇ ਸ਼ੰਭੂ ਅਤੇ ਖਨੌਰੀ ਬੌਰਡਰ 'ਤੇ ਕਿਸਾਨਾਂ ਨੂੰ ਰੋਕਣ ਵਾਲੇ ਪੁਲਿਸ ਅਧਿਕਾਰੀਆਂ ਨੂੰ ਸਨਮਾਨਿਤ ਦੀ ਸਿਫਾਰਿਸ਼ ਰੱਦ ਕਰਨ ਦੀ ਅਪੀਲੀ ਕੀਤੀ ਐ, ਇਸ ਬਾਬਤ ਪ੍ਰਤਾਪ ਬਾਜਵਾ ਨੇ ਦੇਸ਼ ਦੀ ਰਾਸ਼ਟਰਪਤੀ ਨੂੰ ਇੱਕ ਚਿੱਠੀ ਲਿਖੀ ਐ, ਉਨ੍ਹਾਂ ਕਿਹਾ ਕਿ ਕਿਸਾਨਾਂ 'ਤੇ ਅੱਤਿਆਚਾਰ ਕਰਨ ਵਾਲੇ ਹਰਿਆਣਾ ਪੁਲਿਸ ਅਧਿਕਾਰੀਆਂ ਲਈ ਬਹਾਦਰੀ ਪੁਰਸਕਾਰ ਦੀਆਂ ਸਿਫ਼ਾਰਸ਼ਾਂ ਨੂੰ ਰੱਦ ਕੀਤਾ ਜਾਵੇ, ਦਰਅਸਲ ਹਰਿਆਣਾ ਸਰਕਾਰ ਨੇ ਕੇਂਦਰੀ ਗ੍ਰਹਿ ਮਤਰਾਲੇ ਨੂੰ ਅਜਿਹੇ ਅਫ਼ਸਰਾਂ ਦੇ ਨਾਮ ਭੇਜੇ ਨੇ ਜਿਨ੍ਹਾਂ ਨੇ ਸ਼ੰਭੂ ਅਤੇ ਖਨੌਰੀ ਬੌਰਡਰ ਤੇ ਕਿਸਾਨਾਂ ਨੂੰ ਰੋਕਣ ਵਿੱਚ ਵੱਡੀ ਭੂਮਿਕਾ ਨਿਭਾਈ ਐ, ਇਸੇ ਦਾ ਨਤੀਜੈ ਕਿ ਕਰੀਬ ਛੇ ਮਹੀਨਿਆਂ ਤੋਂ ਬੈਠੇ ਕਿਸਾਨ ਅੱਜ ਤੱਕ ਦਿੱਲੀ ਨੂੰ ਕੂਚ ਨਹੀਂ ਕਰ ਸਕੇ, ਏਨ੍ਹਾਂ ਵਿੱਚ ਡੀਜੀਪੀ, ਆਈਜੀ ਅਤੇ ਐੱਸਪੀ ਰੈਂਕ ਦੇ ਅਫਸਰ ਸਾਮਿਲ ਨੇ ਜਿਨ੍ਹਾਂ ਦੇ ਨਾਮ ਹਰਿਆਣਾ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜੇ ਨੇ, 13 ਫਰਵਰੀ ਤੋਂ ਕਿਸਾਨ ਸ਼ੰਭੂ ਅਤੇ ਖਨੌਰੀ ਬੌਰਡਰ ਤੇ ਬੈਠੇ ਨੇ, ਫਰਵਰੀ ਮਹੀਨੇ ਕਿਸਾਨਾਂ ਨੇ ਦਿੱਲੀ ਕੂਚ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਸਨ ਪਰ ਹਰਿਆਣਾ ਪੁਲਿਸ ਦੀ ਸਖ਼ਤੀ ਅੱਗੇ ਕਿਸਾਨਾਂ ਦੀ ਕੋਈ ਪੇਸ਼ ਨਹੀਂ ਚੱਲੀ, ਕਿਸਾਨ ਐਲਾਨ ਕਰ ਚੁੱਕੇ ਨੇ ਕਿ ਜਦੋਂ ਵੀ ਰਸਤਾ ਖੁੱਲ੍ਹਦੈ ਉਹ ਦਿੱਲੀ ਨੂੰ ਕੂਚ ਕਰਨਗੇ, ਏਨ੍ਹਾਂ ਹਾਲਾਤਾਂ ਵਿੱਚ ਹਰਿਆਣਾ ਸਰਕਾਰ ਰਸਤਾ ਖੋਲ੍ਹਣਾ ਨਹੀਂ ਚਾਹੁੰਦੀ, ਨਤੀਜਾ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਵਾਲੇ ਅਫ਼ਸਰਾਂ ਨੂੰ ਸਨਮਾਨਿਤ ਕਰਨ ਦੀ ਸਿਫਾਰਿਸ਼ ਭੇਜੀ ਐ,
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।