Farmer Protest| 'ਗੱਲਬਾਤ ਅਸਫਲ ਕਰਵਾਉਣ 'ਚ CM ਮਾਨ ਹੋਏ ਕਾਮਯਾਬ'-ਜਾਖੜ ਨੇ ਮਾਨ ਸਿਰ ਭੰਨਿਆ ਠੀਕਰਾ

Farmer Protest| 'ਗੱਲਬਾਤ ਅਸਫਲ ਕਰਵਾਉਣ 'ਚ CM ਮਾਨ ਹੋਏ ਕਾਮਯਾਬ'-ਜਾਖੜ ਨੇ ਮਾਨ ਸਿਰ ਭੰਨਿਆ ਠੀਕਰਾ

#Punjab #BJP #SunilJakhar #Farmerprotest2024 #MSP #KissanProtest #Shambhuborder #teargas #piyushgoyal #Farmers #SKM #Farmers #Kisan #BhagwantMann #Shambuborder #Jagjitsinghdalewal #Sarwansinghpander #NarendraModi #BJP #Punjab #PunjabNews #pulses #maize #cotton #crops #MSP  #ABPSanjha #ABPNews #ABPLIVE

ਨੀਲ ਜਾਖੜ ਨੇ ਮੁੱਖ ਮੰਤਰੀ ਮਾਨ ਨੂੰ ਘੇਰਿਆ ਜਿੰਨਾਂ ਦੀ ਪਾਰਟੀ ਲੰਘੇ ਕੁਝ ਦਿਨਾਂ ਤੋਂ ਜਾਖੜ ਨੂੰ ਖੂਬ ਘੇਰ ਰਹੀ ਸੀ ਕਿ ਉਹ ਕਿਸਾਨਾਂ ਦੇ ਮਸਲੇ ਤੇ ਕੁਝ ਕਹਿੰਦੇ ਕਿਉਂ ਨਹੀਂ, ਫਿਰ ਜਾਖੜ ਨੇ ਆਸ ਜਤਾਈ ਸੀ ਕਿ ਗੱਲਬਾਤ ਨਾਲ ਹੱਲ ਨਿਕਲ ਆਏਗਾ ਪਰ ਹੁਣ ਜਦੋਂ ਸਰਕਾਰ ਅਤੇ ਕਿਸਾਨਾਂ ਦਰਮਿਆਨ ਗੱਲ ਨਹੀਂ ਬਣੀ ਤਾਂ ਜਾਖੜ ਕਹਿ ਰਹੇ ਨੇ ਕਿ ਇਹ ਦੁੱਖਦਾਈ ਹੈ ਕਿ ਕੇਂਦਰ ਸਰਕਾਰ ਤੇ ਕਿਸਾਨਾਂ ਵਿਚਕਾਰ ਗੱਲਬਾਤ ਸਿਰੇ ਨਹੀਂ ਲੱਗ ਸਕੀ। 
ਪਰ ਇਸ ਗੱਲਬਾਤ ਦੇ ਫੇਲ੍ਹ ਹੋਣ ਦਾ ਪਹਿਲਾਂ ਹੀ ਡਰ ਸੀ ਕਿਉਂਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਦੇ ਵਕੀਲ ਵਜੋਂ ਕੰਮ ਕਰ ਰਹੇ ਸਨ ਜਿੰਨ੍ਹਾਂ ਨੂੰ ਗੱਲਬਾਤ ਦੇ ਫੇਲ੍ਹ ਹੋਣ ਨਾਲ ਹੀ ਸਿਆਸੀ ਲਾਹਾ ਮਿਲਣਾ ਸੀ। ਅਜਿਹਾ ਹੋਣ ਨਾਲ ਉਨ੍ਹਾਂ ਨੂੰ ਕੇਂਦਰ ਸਰਕਾਰ ਦਾ ਨਾਂਅ ਬਦਨਾਮ ਕਰਨ ਅਤੇ ਕਿਸਾਨਾਂ ਨੂੰ ਦਿੱਲੀ ਦੇ ਰਾਹ ਤੋਰਨ ਦਾ ਮੌਕਾ ਮਿਲ ਜਾਣਾ ਸੀ, ਜਿਹੜੇ ਪਹਿਲਾਂ ਚੰਡੀਗੜ੍ਹ ਆਉਣਾ ਚਾਹੁੰਦੇ ਸਨ। ਕਿਸਾਨਾਂ ਅਤੇ ਕੇਂਦਰ ਸਰਕਾਰ ਵੱਲੋਂ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਦੇ ਕੀਤੇ ਜਾ ਰਹੇ ਸੁਹਿਰਦ ਯਤਨਾਂ ਨੂੰ ਅਸਫਲ ਕਰਨ ਵਿਚ ਮੁੱਖਮੰਤਰੀ ਹੁਣ ਕਾਮਯਾਬ ਹੋ ਗਏ ਹਨ। 

JOIN US ON

Telegram
Sponsored Links by Taboola