Raja warring takes a dig at BJP |'ਨਾਅਰਾ 400 ਪਾਰ ਦਾ,ਕੈਂਡੀਡੇਟ ਸਾਰਾ ਹੀ ਉਧਾਰ ਦਾ'

Raja warring takes a dig at BJP |'ਨਾਅਰਾ 400 ਪਾਰ ਦਾ,ਕੈਂਡੀਡੇਟ ਸਾਰਾ ਹੀ ਉਧਾਰ ਦਾ'

#Rajawarring #Partapbajwa #Navjotsidhu #Loksabhaelection #AAP #BhagwantMann #CMMann #SushilRinku #SheetalAngural #BJP #NarendraModi #Punjab #abpsanjha #abplive 'ਨਾਅਰਾ 400 ਪਾਰ ਦਾ,ਕੈਂਡੀਡੇਟ ਸਾਰਾ ਹੀ ਉਧਾਰ ਦਾ'...ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਬੀਜੇਪੀ ਤੇ ਤਨਜ਼ ਕੱਸ ਰਹੇ ਨੇ, ਕਿਉਂਕਿ ਇਸੇ ਮਹੀਨੇ ਕਾਂਗਰਸ ਦੇ 2 ਵੱਡੇ ਲੀਡਰ ਬੀਜੇਪੀ ਲੈ ਗਈ ਅਤੇ 2 ਆਮ ਆਦਮੀ ਪਾਰਟੀ ਅਤੇ ਕਾਂਗਰਸ ਅਜੇ ਇਸ ਗੱਲ ਬਾਰੇ ਪੂਰੀ ਜਾਣਕਾਰੀ ਵੀ ਨਹੀਂ ਹੈ ਕਿ ਹੋਰ ਕਿੰਨੇ ਲਾਈਨ ਵਿੱਚ ਨੇ, ਬੀਜੇਪੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੋਵਾਂ ਦੇ ਕਿਲੇ ਵਿੱਚ ਸੰਨ੍ਹ ਲਾ ਰਹੀ ਹੈ, ਇਸ ਮਹੀਨੇ ਦੋ ਵੱਡੇ ਲੀਡਰ ਬੀਜੇਪੀ ਨੇ ਆਮ ਆਦਮੀ ਪਾਰਟੀ ਤੋਂ ਲਏ ਅਤੇ 2 ਕਾਂਗਰਸ ਤੋਂ , ਚੋਣਾਂ ਇਕੱਲੇ ਲੜਣ ਦੇ ਫੈਸਲੇ ਤੋਂ ਬਾਅਦ ਬੀਜੇਪੀ ਨੇ ਸੰਨ੍ਹਮਾਰੀ ਹੋਰ ਵਧਾ ਦਿੱਤੀ ਹੈ, ਵੈਸੇ ਤਾਂ ਕਾਂਗਰਸ ਦੀ ਪੰਜਾਬ ਇਕਾਈ ਕਹਿ ਰਹੀ ਕਿ ਚੰਗਾ ਹੋਇਆ ਜੋ ਚਲੇ ਗਏ ਪਰ ਇਸ ਗੱਲ ਤੋਂ ਵੀ ਇਨਕਾਰ ਨਹੀਂ ਕਿ ਕਾਂਗਰਸ ਦਾ ਹੱਥ ਛੱਡਣ ਵਾਲਿਆਂ ਦੀ ਲਿਸਟ ਲੰਬੀ ਹੋ ਰਹੀ,ਇਸ ਲਈ ਹੁਣ ਪ੍ਰਧਾਨ ਤਨਜ਼ ਕੱਸ ਰਹੇ ਨੇ ਕਿ 'ਨਾਅਰਾ 400 ਪਾਰ ਦਾ,ਕੈਂਡੀਡੇਟ ਸਾਰਾ ਹੀ ਉਧਾਰ ਦਾ', ਬੀਜੇਪੀ ਪੰਜਾਬ ਵਿੱਚ ਦਹਾਕਿਆਂ ਤੋਂ ਆਪਣੀ ਸਿਆਸੀ ਧਰਾਤਲ ਤਲਾਸ਼ ਰਹੀ ਹੈ ਪਰ ਕੋਈ ਖ਼ਾਸ ਸਫਲਤਾਂ ਨਹੀਂ ਮਿਲੀ, ਪਹਿਲਾਂ ਅਕਾਲੀ ਦਲ ਨਾਲ ਭਾਈਵਾਲੀ ਸੀ ਪਰ ਇਸ ਵਾਰ ਬੀਜੇਪੀ ਖੁਦ ਮੈਦਾਨ ਵਿੱਚ ਨਿਤਰ ਕੇ ਟੈਸਟ ਕਰਨਾ ਚਾਹੁੰਦੀ ਹੈ ਕਿ ਆਖਿਰ ਪੰਜਾਬ ਕੀ ਕਹਿੰਦਾ, ਪੰਜਾਬ ਬੀਜੇਪੀ ਨੂੰ ਕੀ ਜਵਾਬ ਦਿੰਦਾ ਇਹ 4 ਜੂਨ ਨੂੰ ਪਤਾ ਲੱਗੇਗਾ ਪਰ ਉਦੋਂ ਤੱਕ ਲੀਡਰ ਇੱਕ ਦੂਜੇ ਨੂੰ ਬਹੁਤ ਕੁਝ ਕਹਿਣਗੇ |

JOIN US ON

Telegram
Sponsored Links by Taboola