Punjab Panchayat Elections 2024: ਚੱਲ ਗਈ ਗੋਲੀ ... ਹੋ ਗਿਆ ਕਾਂਡ | ABPSANJHA

ਪੰਜਾਬੀ ਚੋਣਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਹੋਈ ਤਕਰਾਰ ਦੇ ਬਾਅਦ ਫਿਰੋਜ਼ਪੁਰ ਸ਼ਹਿਰ ਦੇ ਬੀਡੀਪੀਓ ਦਫਤਰ ਵਿੱਚ ਇੱਕ ਆਮ ਆਦਮੀ ਪਾਰਟੀ ਦੇ ਕਾਰਕੁਨ ਨੇ ਹਵਾਈ ਫਾਇਰਿੰਗ ਕੀਤੀ। ਇਸ ਫਾਇਰਿੰਗ ਦੀ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਸ਼ਖਸ ਬੀਡੀਪੀਓ ਦਫਤਰ ਤੋਂ ਬਾਹਰ ਨਿਕਲਦਾ ਹੋਇਆ ਫਾਇਰਿੰਗ ਕਰ ਰਿਹਾ ਹੈ। ਇਹ ਤਸਵੀਰ ਮੋਬਾਈਲ ਕੈਮਰੇ ਵਿੱਚ ਕੈਦ ਹੋ ਗਈ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਆਮ ਆਦਮੀ ਪਾਰਟੀ ਦਾ ਕਾਰਕੁਨ ਹੈ ਜੋ ਦੂਜੀ ਪਾਰਟੀ ਦੇ ਕਾਰਕੁਨਾਂ ਨੂੰ ਧਮਕਾ ਰਿਹਾ ਸੀ। ਫਿਰ ਇਸਨੇ ਸਰਕਾਰੀ ਦਫਤਰ ਦੇ ਅੰਦਰ ਹੀ ਫਾਇਰਿੰਗ ਕੀਤੀ ਅਤੇ ਉੱਥੋਂ ਭੱਜ ਗਿਆ। ਇਹ ਸਾਰੀ ਘਟਨਾ ਕੈਮਰੇ ਵਿੱਚ ਕੈਦ ਹੋ ਗਈ ਹੈ। ਪੋਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ। 

JOIN US ON

Telegram
Sponsored Links by Taboola