Raghav Chadha| ਪੰਜਾਬ AAP ਦੇ ਨਵੇਂ ਸੰਸਦ ਮੈਂਬਰਾਂ ਨੂੰ ਮਿਲੇ ਰਾਘਵ ਚੱਢਾ

Continues below advertisement

Raghav Chadha| ਪੰਜਾਬ AAP ਦੇ ਨਵੇਂ ਸੰਸਦ ਮੈਂਬਰਾਂ ਨੂੰ ਮਿਲੇ ਰਾਘਵ ਚੱਢਾ

#RaghavChadha #BhagwantMann #cmmann #AAP #AAPPunjab #ABPSanjha #ABPLIVE 

ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਪੰਜਾਬ ਆਪ ਦੇ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ ਐ, ਇਹ ਤਸਵੀਰ ਉਸੇ ਮੁਲਾਕਾਤ ਦੀ ਐ, ਤਸਵੀਰ ਦੇ ਵਿੱਚ ਰਾਘਵ ਚੱਢਾ ਦੇ ਨਾਲ ਸੰਗਰੂਰ ਤੋਂ ਐੱਮਪੀ ਮੀਤ ਹੇਅਰ, ਹੁਸ਼ਿਆਰਪੁਰ ਤੋਂ ਰਾਜ ਕੁਮਾਰ ਚੱਬੇਵਾਲ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਐੱਮਪੀ ਮਾਲਵਿੰਦਰ ਸਿੰਘ ਕੰਗ ਨਜ਼ਰ ਆ ਰਹੇ ਨੇ, ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿੱਤਣ ਦੇ ਦਾਅਵੇ ਕਰਨ ਵਾਲੀ ਆਪ ਮਹਿਜ਼ ਤਿੰਨ ਸੀਟਾਂ ਤੇ ਸਿਮਟ ਗਈ, ਏਨ੍ਹਾਂ ਨਤੀਜਿਆਂ ਬਾਅਦ ਸੀਐੱਮ ਮਾਨ ਨੇ ਪਿਛਲੇ ਦਿਨੀਂ ਤਮਾਮ ਪਾਰਟੀ ਲੀਡਰਾਂ ਨਾਲ ਚੰਡੀਗੜ੍ਹ ਵਿੱਚ ਮੰਥਨ ਵੀ ਕੀਤੈ, ਸਭ ਤੋਂ ਵੱਧ ਕਾਂਗਰਸ ਨੇ ਸੱਤ ਸੀਟਾਂ ਜਿੱਤੀਆਂ ਨੇ, ਜਦਕਿ ਅਕਾਲੀ ਦਲ ਦੇ ਹੱਥ ਸਿਰਫ਼ ਬਠਿੰਡਾ ਸੀਟ ਹੀ ਲੱਗੀ, ਇਸ ਤੋਂ ਇਲਾਵਾ ਬੀਜੇਪੀ ਇੱਕ ਵੀ ਸੀਟ ਜਿੱਤਣ ਚ ਨਾਕਾਮ ਰਹੀ ਐ, ਦੋ ਸੀਟਾਂ ਆਜ਼ਾਦ ਉਮੀਦਵਾਰ ਜਿੱਤੇ ਨੇ, ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਅਤੇ ਫਰੀਦਕੋਟ ਤੋਂ ਸਰਬੀਜਤ ਸਿੰਘ, ਇਸ ਵਿਚਾਲੇ ਹੁਣ ਨਜ਼ਰ ਸਭ ਦੀ ਜ਼ਿਮਨੀ ਚੋਣਾਂ ਤੇ ਐ, ਏਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਲਈ ਮੁੜ ਇਮਤਿਹਾਨ ਦੀ ਘੜੀ ਐ, ਜਲੰਧਰ ਵੈਸਟ ਤੋਂ ਬਾਅਦ ਚਾਰ ਹੋਰ ਵਿਧਾਨ ਸਭਾ ਸੀਟਾਂ ਬਰਨਾਲਾ, ਚੱਬੇਵਾਲ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਤੇ ਜ਼ਿਮਨੀ ਚੋਣ ਹੋਵੇਗੀ, ਅਜਿਹੇ ਚ ਹਰ ਪਾਰਟੀ ਨੇ ਤਿਆਰੀ ਸ਼ੁਰੂ ਕਰ ਦਿੱਤੀ, 

Continues below advertisement

JOIN US ON

Telegram