Sandeep jakhar Reply To Congress | ''ਮੈਂ ਸੁਨੀਲ ਜਾਖੜ ਦੇ ਨਾਲ ਹਾਂ'' - ਪਾਰਟੀ 'ਚੋਂ ਸਸਪੈਂਡ ਹੋਣ ਤੋਂ ਬਾਅਦ ਬੋਲੇ ਸੰਦੀਪ ਜਾਖੜ

Continues below advertisement

ਪਾਰਟੀ 'ਚੋਂ ਸਸਪੈਂਡ ਹੋਣ ਤੋਂ ਬਾਅਦ ਬੋਲੇ ਸੰਦੀਪ ਜਾਖੜ
''ਪਾਰਟੀ ਨੂੰ ਜੋ ਸਹੀ ਲੱਗਾ ਉਹ ਕੀਤਾ'' 
''ਮੈਂ ਸੁਨੀਲ ਜਾਖੜ ਦੇ ਨਾਲ ਹਾਂ'' 
''ਮੇਰਾ ਸਟੈਂਡ ਕਲੀਅਰ ਹੈ''
''ਮੈਂ ਜੋ ਕੀਤਾ ਸਭ ਦੇ ਸਾਹਮਣੇ ਹੈ''
ਕਾਂਗਰਸ ਨੇ ਸੰਦੀਪ ਜਾਖੜ ਨੂੰ ਪਾਰਟੀ ਚੋਂ ਕੀਤਾ ਸਸਪੈਂਡ

ਪੰਜਾਬ ਕਾਂਗਰਸ ਵਲੋਂ ਵਿਧਾਇਕ  ਸੰਦੀਪ ਜਾਖੜ ਨੂੰ ਪਾਰਟੀ 'ਚੋਂ ਸਸਪੈਂਡ ਕੀਤਾ ਗਿਆ ਹੈ | ਜਿਸ ਤੋਂ ਬਾਅਦ ਸੰਦੀਪ ਜਾਖੜ ਨੇ ਮੀਡੀਆ ਸਾਹਮਣੇ ਆ ਕੇ ਆਪਣਾ ਸਟੈਂਡ ਕਲੀਅਰ ਕੀਤਾ ਹੈ | ਸੰਦੀਪ ਦਾ ਕਹਿਣਾ ਹੈ ਕਿ ਪਾਰਟੀ ਨੇ ਜੋ ਕੀਤਾ ਉਹ ਮਨਜ਼ੂਰ ਹੈ | ਕਿਓਂਕਿ ਉਹ ਪਹਿਲੇ ਦਿਨ ਤੋਂ ਸੁਨੀਲ ਜਾਖੜ ਦੇ ਨਾਲ ਹਨ | ਇਸ ਲਈ ਉਹ ਜੋ ਕਰ ਰਹੇ ਨੇ ਉਹ ਸਭ ਦੇ ਸਾਹਮਣੇ ਹੈ | ਦੱਸ ਦਈਏ ਕਿ ਸ਼ਨੀਵਾਰ ਨੂੰ  ਹਲਕਾ ਅਬੋਹਰ ਤੋਂ ਕਾਂਗਰਸ ਦੇ ਵਿਧਾਇਕ ਸੰਦੀਪ ਜਾਖੜ ਤੇ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੇ ਭਤੀਜੇ ਉੱਤੇ ਕਾਂਗਰਸ ਵੱਲੋਂ ਕਾਰਵਾਈ ਕੀਤੀ ਗਈ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਸ਼ਿਕਾਇਤ ਤੋਂ ਬਾਅਦ ਸੰਦੀਪ ਜਾਖੜ ਨੂੰ ਤੁਰੰਤ ਪ੍ਰਭਾਵ ਨਾਲ ਪਾਰਟੀ ਚੋਂ ਸਸਪੈਂਡ ਕਰ ਦਿੱਤਾ ਗਿਆ ਹੈ।
ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਜਾਰੀ ਕੀਤੀ ਗਈ ਚਿੱਠੀ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਸੰਦੀਪ ਜਾਖੜ ਵੱਲੋਂ ਪਾਰਟੀ ਦੇ ਕਿਸੇ ਵੀ ਪ੍ਰੋਗਰਾਮ ਵਿੱਚ ਸ਼ਮੂਲੀਅਤ ਨਹੀਂ ਕੀਤੀ ਗਈ ਹੈ। ਇਸ ਵਿੱਚ ਖ਼ਾਸ ਤੌਰ ਉੱਤੇ ਭਾਰਤ ਜੋੜੋ ਯਾਤਰਾ ਦਾ ਜ਼ਿਕਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਤਰਕ ਦਿੱਤਾ ਗਿਆ ਹੈ ਕਿ ਸੰਦੀਪ ਜਾਖੜ ਜਿਸ ਘਰ ਵਿੱਚ ਰਹਿੰਦੇ ਹਨ ਉਸ ਘਰ ਉੱਤੇ ਭਾਰਤੀ ਜਨਤਾ ਪਾਰਟੀ ਦਾ ਝੰਡਾ ਲੱਗਿਆ ਹੋਇਆ ਹੈ।
ਇਸ ਤੋਂ ਇਲਾਵਾ ਸੰਦੀਪ ਜਾਖੜ ਉਪਰ ਕਾਂਗਰਸ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਖ਼ਿਲਾਫ਼ ਬਿਆਨਬਾਜ਼ੀ ਕਰਨ ਦੇ ਇਲਜ਼ਾਮ ਹਨ |
ਸੰਦੀਪ ਜਾਖੜ ਵਲੋਂ ਭਾਜਪਾ ਨੇਤਾ ਸੁਨੀਲ ਜਾਖੜ ਦਾ ਪੱਖ ਪੂਰਨ ਦੀ ਗੱਲ ਵੀ ਕਹਿ ਗਈ ਹੈ |
Subscribe Our Channel: ABP Sanjha https://www.youtube.com/channel/UCYGZ...

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube:   

 / abpsanjha  

Facebook:  

 / abpsanjha  
Twitter:  

 / abpsanjha  

Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

ABP Sanjha

Continues below advertisement

JOIN US ON

Telegram