Bikram Majithia| ਮਜੀਠੀਆ ਦੀਆਂ ਮੁਸ਼ਕਲਾਂ ਨਹੀਂ ਹੋਈਆਂ ਘੱਟ !
Download ABP Live App and Watch All Latest Videos
View In AppBikram Majithia| ਮਜੀਠੀਆ ਦੀਆਂ ਮੁਸ਼ਕਲਾਂ ਨਹੀਂ ਹੋਈਆਂ ਘੱਟ !
#BikramMajithia #HarsimratBadal #SukhbirBadal #BhagwantMann #cmmann #ABPSanjha #ABPLIVE
ਕੀ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਐੱਸਆਈਟੀ ਸਾਹਮਣੇ ਪੇਸ਼ ਹੋਣਗੇ, ਇਹ ਸਵਾਲ ਇਸ ਲਈ ਕਿਉਂਕਿ 18 ਜੂਨ ਲਈ ਜਾਰੀ ਹੋਏ ਸੰਮਨਾਂ ਨੂੰ ਮਜੀਠੀਆ ਨੇ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਸੀ, ਨਤੀਜਾ ਐੱਸਆਈਟੀ ਨੇ ਸੰਮਨ ਵਾਪਸ ਲੈ ਲਏ ਸਨ, ਹੁਣ ਇੱਕ ਵਾਰ ਫਿਰ ਐੱਸਆਈਟੀ ਨੇ ਬਿਕਰਮ ਮਜੀਠੀਆ ਨੂੰ ਸੰਮਨ ਭੇਜੇ ਨੇ ਅਤੇ 18 ਜੁਲਾਈ ਨੂੰ ਪਟਿਆਲਾ ਚ ਪੁੱਛਗਿੱਛ ਲਈ ਬੁਲਾਇਐ, ਅਜਿਹੇ ਵਿੱਚ ਸਵਾਲ ਉੱਠਦੈ ਕੀ ਬਿਕਰਮ ਮਜੀਠੀਆ ਜਾਂਚ ਟੀਮ ਸਾਹਮਣੇ ਪੇਸ਼ ਹੋਣਗੇ ਜਾਂ ਨਹੀਂ, ਕੀ ਇੱਕ ਵਾਰ ਫਿਰ ਹਾਈਕੋਰਟ ਦਾ ਰੁਖ ਕਰਨਗੇ, NDPS ਮਾਮਲੇ ਵਿੱਚ ਮਜੀਠੀਆ ਨੂੰ 18 ਜੁਲਾਈ ਨੂੰ ਪਟਿਆਲਾ ਚ ਜਾਂਚ ਟੀਮ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਐ, ਚੰਨੀ ਸਰਕਾਰ ਸਮੇਂ 20 ਦਸੰਬਰ 2021 ਨੂੰ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ NDPS ਐਕਟ ਤਹਿਤ ਮੋਹਾਲੀ ਵਿੱਚ ਕੇਸ ਦਰਜ ਹੋਇਆ ਸੀ, 24 ਫਰਵਰੀ 2022 ਨੂੰ ਮੁਹਾਲੀ ਅਦਾਲਤ ਵਿੱਚ ਮਜੀਠੀਆ ਨੇ ਸਰੰਡਰ ਕੀਤਾ ਸੀ, ਏਥੋਂ ਉਨ੍ਹਾਂ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ ਸੀ, ਕਈ ਮਹੀਨੇ ਜੇਲ੍ਹ ਚ ਬਿਤਾਉਣ ਬਾਅਦ 10 ਅਗਸਤ 2022 ਨੂੰ ਹਾਈਕੋਰਟ ਨੇ ਮਜੀਠੀਆ ਨੂੰ ਜ਼ਮਾਨਤ ਦਿੱਤੀ ਸੀ, ਇਸ ਤੋਂ ਬਾਅਦ NDPS ਮਾਮਲੇ ਵਿੱਚ ਮਜੀਠੀਆ ਕਈ ਵਾਰ SIT ਅੱਗੇ ਪੇਸ਼ ਹੋਏ, 18 ਜੂਨ ਨੂੰ SIT ਨੇ ਮਜੀਠੀਆ ਨੂੰ ਪੁੱਛਗਿੱਛ ਲਈ ਬੁਲਾਇਆ ਸੀ, ਮਜੀਠੀਆ ਜਾਂਚ ਟੀਮ ਸਾਹਮਣੇ ਪੇਸ਼ ਹੋਣ ਦੀ ਬਜਾਏ ਹਾਈਕੋਰਟ ਚਲੇ ਗਏ ਅਤੇ ਕੋਰਟ ਨੇ 8 ਜੁਲਾਈ ਤੱਕ ਰੋਕ ਲਾ ਦਿੱਤੀ ਸੀ, 8 ਜੁਲਾਈ ਨੂੰ SIT ਨੇ ਹਾਈਕੋਰਟ ਨੂੰ ਦੱਸਿਆ ਕਿ ਉਨ੍ਹਾਂ ਸੰਮਨ ਵਾਪਸ ਲੈ ਲਏ ਨੇ, ਪਰ ਹੁਣ ਜਾਂਚ ਟੀਮ ਨੇ ਬਿਕਰਮ ਸਿੰਘ ਮਜੀਠੀਆ ਨੂੰ ਮੁੜ 18 ਜੁਲਾਈ ਨੂੰ ਤਲਬ ਕਰ ਲਿਐ,
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Subscribe Our Channel: ABP Sanjha / @abpsanjha Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: / abpsanjha
Facebook: / abpsanjha
Twitter: / abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।