Arvind Kejriwal |ਪਹਿਲੀ ਵਾਰ ਸੀਟਿੰਗ CM ਗ੍ਰਿਫ਼ਤਾਰ , ਸਲਾਖ਼ਾਂ ਪਿੱਛੇ ਸਰਕਾਰ

Continues below advertisement

Arvind Kejriwal |ਪਹਿਲੀ ਵਾਰ ਸੀਟਿੰਗ CM ਗ੍ਰਿਫ਼ਤਾਰ , ਸਲਾਖ਼ਾਂ ਪਿੱਛੇ ਸਰਕਾਰ
#ED #EnforcementDirectorate #Delhi #CMMann #Bhagwantmann #Punjab #aap #delhihighcourt #ArvindKejriwal #excisepolicycase #bjp #abplive #abpsanjha 

ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਹੁਣ ਦਿੱਲੀ ਸਰਕਾਰ ਕੌਣ ਚਲਾਏਗਾ, ਕਿਉਂਕਿ ਕੇਜਰੀਵਾਲ  ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਅਹਿਮ ਆਗੂਆਂ, ਦਿੱਲੀ ਦੇ ਸਾਬਕਾ ਸਿਹਤ ਮੰਤਰੀ ਸਤੇਂਦਰ ਜੈਨ, ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ।ਜਦੋਂ ਆਮ ਆਦਮੀ ਪਾਰਟੀ ਦੇ ਸਾਰੇ ਪ੍ਰਮੁੱਖ ਆਗੂ ਜੇਲ੍ਹ ਵਿੱਚ ਹਨ ਤਾਂ ਇਹ ਇੱਕ ਵੱਡਾ ਸਵਾਲ ਹੈ ਕਿ ਪਾਰਟੀ ਅਤੇ ਦਿੱਲੀ ਸਰਕਾਰ ਕਿਵੇਂ ਚੱਲੇਗੀ। ਹਾਲਾਂਕਿ ਕੇਜਰੀਵਾਲ ਸਰਕਾਰ ਵਿੱਚ ਮੰਤਪੀ ਆਤਿਸ਼ੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਨਹੀਂ ਦੇਣਗੇ।
ਆਤਿਸ਼ੀ ਨੇ ਕਿਹਾ ਕਿ ਜੇਕਰ 'ਲੋੜ ਪਈ ਤਾਂ ਉਹ ਜੇਲ੍ਹ ਤੋਂ ਹੀ ਸਰਕਾਰ ਚਲਾਉਣਗੇ। ਕੋਈ ਵੀ ਕਾਨੂੰਨ ਉਨ੍ਹਾਂ ਨੂੰ ਜੇਲ੍ਹ ਤੋਂ ਸਰਕਾਰ ਚਲਾਉਣ ਤੋਂ ਨਹੀਂ ਰੋਕਦਾ ਕਿਉਂਕਿ ਉਨ੍ਹਾਂ ਨੂੰ ਸਜ਼ਾ ਨਹੀਂ ਹੋਈ ਹੈ। ਕੇਜਰੀਵਾਲ ਮੁੱਖ ਮੰਤਰੀ ਸਨ, ਹਨ ਅਤੇ ਰਹਿਣਗੇ।'

Continues below advertisement

JOIN US ON

Telegram