Vinesh Phogat angry On BJP | ਕਾਂਗਰਸ 'ਚ ਸ਼ਾਮਲ ਹੋ ਕੇ ਵਿਨੇਸ਼ ਨੇ ਕੱਢੀ ਭਾਜਪਾ 'ਤੇ ਭੜਾਸ
Vinesh Phogat angry On BJP | ਕਾਂਗਰਸ 'ਚ ਸ਼ਾਮਲ ਹੋ ਕੇ ਵਿਨੇਸ਼ ਨੇ ਕੱਢੀ ਭਾਜਪਾ 'ਤੇ ਭੜਾਸ
ਵਿਨੇਸ਼ ਫੋਗਾਟ ਤੇ ਬਜਰੰਗ ਪੂਨੀਆ ਕਾਂਗਰਸ 'ਚ ਸ਼ਾਮਲ
'ਸਿਆਸਤ ਦੀ ਕੁਸ਼ਤੀ' ਖੇਡਣਗੇ ਦੋਵੇਂ ਪਹਿਲਵਾਨ
ਵਿਨੇਸ਼ ਨੇ ਪੂਨੀਆ ਨੇ ਮਿਲਾਇਆ ਕਾਂਗਰਸ ਦੇ 'ਹੱਥ ਨਾਲ ਹੱਥ'
ਕਾਂਗਰਸ 'ਚ ਸ਼ਾਮਲ ਹੋਣ ਤੋਂ ਬਾਅਦ ਭਾਰਤੀ ਸਟਾਰ ਪਹਿਲਵਾਨ ਭਾਜਪਾ ਖ਼ਿਲਾਫ਼ ਨਾਰਾਜ਼ਗੀ ਜ਼ਾਹਿਰ ਕਰਦੀ ਨਜ਼ਰ ਆਈ |
ਜੀ ਹਾਂ ਭਾਰਤ ਦੀ ਸਟਾਰ ਪਹਿਲਵਾਨ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਕਾਂਗਰਸ 'ਚ ਸ਼ਾਮਲ ਹੋ ਗਏ ਹਨ |
ਕਾਂਗਰਸ ਦੇ ਹੱਥ ਨਾਲ ਹੇਠ ਮਿਲਾਉਣ ਤੋਂ ਬਾਅਦ ਵਿਨੇਸ਼ ਜਿਥੇ ਪਾਰਟੀ ਦਾ ਧਨਵਾਦ ਕਰਦੀ ਨਜ਼ਰ ਆਈ
ਉਥੇ ਹੀ ਕਾਂਗਰਸ ਨੂੰ ਜੁਆਇਨ ਕਰਨ ਦੀ ਵਜ੍ਹਾ ਦੱਸਦੀ ਨਜ਼ਰ ਆਈ |
ਭਾਰਤ ਦੀ ਸਟਾਰ ਪਹਿਲਵਾਨ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਕਾਂਗਰਸ 'ਚ ਸ਼ਾਮਲ ਹੋ ਗਏ ਹਨ |
ਦੋਵੇਂ ਖਿਡਾਰੀ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਵਿਚ ਸ਼ਾਮਲ ਹੋਏ ਹਨ ਜਿਸਦਾ ਕਾਂਗਰਸ ਨੂੰ ਵੱਡਾ ਫਾਇਦਾ ਹੋਵੇਗਾ |
ਪਾਰਟੀ 'ਚ ਸ਼ਾਮਲ ਹੋਣ ਤੋਂ ਪਹਿਲਾਂ ਦੋਵੇਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਘਰ ਪਹੁੰਚੇ। ਇਸ ਨੂੰ ਸ਼ਿਸ਼ਟਾਚਾਰ ਭੇਂਟ ਦੱਸਿਆ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਦੋਵਾਂ ਨੇ ਕਾਂਗਰਸ ਦੇ ਸੰਸਦ ਮੈਂਬਰ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ ।
ਵਿਨੇਸ਼ ਫੋਗਾਟ ਨੇ ਕਾਂਗਰਸ ਪਾਰਟੀ 'ਚ ਸ਼ਾਮਲ ਹੋਣ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਰੇਲਵੇ ਦੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਸੀ।
ਕਾਂਗਰਸ 'ਚ ਸ਼ਾਮਲ ਹੋਣ ਤੋਂ ਬਾਅਦ ਵਿਨੇਸ਼ ਅਤੇ ਬਜਰੰਗ ਹੁਣ ਕੁਸ਼ਤੀ ਦੇ ਅਖਾੜੇ ਤੋਂ ਸਿਆਸੀ ਮੈਦਾਨ 'ਚ ਨਜ਼ਰ ਆਉਣਗੇ।
ਸਿਆਸੀ ਹਲਕਿਆਂ ਵਿੱਚ ਚੱਲ ਰਹੀਆਂ ਅਟਕਲਾਂ ਦੇ ਮੁਤਾਬਕ ਵਿਨੇਸ਼ ਫੋਗਾਟ ਨੂੰ ਚਰਖੀ ਦਾਦਰੀ, ਬਾਢਡਾ ਜਾ ਜੀਂਦ ਜੁਲਾਨਾ ਤੋਂ ਟਿਕਟ ਦਿੱਤੀ ਜਾ ਸਕਦੀ ਹੈ।
ਸੂਤਰਾਂ ਮੁਤਾਬਕ ਬਜਰੰਗ ਪੂਨੀਆ ਬਾਦਲੀ ਤੋਂ ਟਿਕਟ ਦੀ ਮੰਗ ਕਰ ਰਹੇ ਹਨ ਪਰ ਕਾਂਗਰਸ ਉਨ੍ਹਾਂ ਨੂੰ ਇਸ ਸੀਟ ਦੀ
ਬਜਾਏ ਕਿਸੇ ਜਾਟ ਬਹੁਲ ਸੀਟ ਤੋਂ ਟਿਕਟ ਦੇਣ ਦੀ ਯੋਜਨਾ ਬਣਾ ਰਹੀ ਹੈ।
ਸੋ ਦੋਵੇਂ ਪਹਿਲਵਾਨ ਹੁਣ ਸਿਆਸਤ ਦੀ ਕੁਸ਼ਤੀ ਖੇਡਣ ਜਾ ਰਹੇ ਹਨ|
ਤੁਹਾਨੂੰ ਦੱਸ ਦੇਈਏ ਕਿ ਹਰਿਆਣਾ ਵਿਧਾਨ ਸਭਾ ਚੋਣਾਂ (ਹਰਿਆਣਾ ਚੋਣ 2024) ਲਈ 5 ਅਕਤੂਬਰ ਨੂੰ ਵੋਟਿੰਗ ਹੋਵੇਗੀ। ਨਤੀਜਾ 8 ਅਕਤੂਬਰ ਨੂੰ ਐਲਾਨਿਆ ਜਾਵੇਗਾ।