ਸੁਰੇਸ਼ ਰੈਨਾ ਦੇ ਰਿਸ਼ਤੇਦਾਰਾਂ 'ਤੇ ਅਟੈਕ ਦੀ ਜਾਂਚ ਕਿੱਥੋ ਤੱਕ ਪਹੁੰਚੀ ?

ਪਠਾਨਕੋਟ: ਬੀਤੇ ਦਿਨੀਂ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਦੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਘਰ ਕੁਝ ਅਣਪਛਾਤੇ ਲੋਕਾਂ ਨੇ ਲੁੱਟ-ਖੋਹ ਦੇ ਮਕਸਦ ਨਾਲ ਹਮਲਾ ਕੀਤਾ। ਇਸ 'ਚ ਸੁਰੇਸ਼ ਦੇ ਫੁੱਫੜ ਦੀ ਮੌਕੇ 'ਤੇ ਹੀ ਮੌਤ ਹੋ ਗਈ, ਤੇ ਗੰਭੀਰ ਜ਼ਖ਼ਮੀ ਹਸਪਤਾਲ ਦਾਖਲ ਸੀ। ਇਸ ਤੋਂ ਬਾਅਦ ਰੈਨਾ ਦੇ ਕਜ਼ਨ ਭਰਾ ਦੀ ਵੀ ਮੌਤ ਹੋ ਗਈ। ਸੁਰੇਸ਼ ਰੈਨਾ ਨੇ ਇਸ ਘਟਨਾ ਦੀ ਜਾਂਚ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਟਵੀਟ ਕਰ ਅਪੀਲ ਕੀਤੀ ਸੀ।ਰੈਨਾ ਦੇ ਟਵੀਟ ਤੋਂ ਬਾਅਦ ਕੈਪਟਨ ਨੇ ਆਈਜੀ ਐਸਪੀਐਸ ਪਰਮਾਰ ਦੀ ਅਗਵਾਈ ਵਿੱਚ ਐਸਆਈਟੀ ਦਾ ਗਠਨ ਕਰ ਦਿੱਤਾ। ਬਾਰਡਰ ਰੇਂਜ ਦੇ ਆਈਜੀ ਐਸਪੀਐਸ ਪਰਮਾਰ ਨੇ ਏਬੀਪੀ ਸਾਂਝਾ ਨਾਲ ਗੱਲਬਾਤ ਦੌਰਾਨ ਇਸ ਬਾਰੇ ਦੱਸਿਆ ਕਿ ਐਸਆਈਟੀ ਨੇ ਜਾਂਚ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

JOIN US ON

Telegram
Sponsored Links by Taboola