ਦਿੱਲੀ 'ਚ 10% ਵੋਟਾਂ 'ਚ ਹੋਵੇਗੀ ਹੇਰਾ ਫੇਰੀ! ਅਰਵਿੰਦ ਕੇਜਰੀਵਾਲ ਦਾ ਵੱਡਾ ਖ਼ੁਲਾਸਾ
ਹਰਿਆਣਾ ਦੇ ਬਿਜਲੀ ਤੇ ਆਵਾਜਾਈ ਮੰਤਰੀ ਅਨਿਲ ਵਿਜ (Anil Vij) ਨੇ ਸੋਮਵਾਰ ਨੂੰ ਸਿੱਧੇ ਤੌਰ 'ਤੇ ਮੁੱਖ ਮੰਤਰੀ ਨਾਇਬ ਸੈਣੀ (Nayab Singh Saini) 'ਤੇ ਨਿਸ਼ਾਨਾ ਸਾਧਿਆ। ਵਿਜ ਨੇ ਸੋਸ਼ਲ ਮੀਡੀਆ (X) 'ਤੇ ਸੈਣੀ ਸਮਰਥਕਾਂ ਦੀਆਂ 17 ਫੋਟੋਆਂ ਸਾਂਝੀਆਂ ਕੀਤੀਆਂ ਜਿਸ ਵਿੱਚ ਇਹ ਸਮਰਥਕ ਸੀਐਮ ਸੈਣੀ ਤੇ ਅਨਿਲ ਵਿਜ ਦੇ ਖ਼ਿਲਾਫ਼ ਚੋਣ ਲੜਨ ਵਾਲੇ ਸਾਬਕਾ ਕਾਂਗਰਸੀ ਮੰਤਰੀ ਦੀ ਧੀ ਚਿਤਰਾ ਸਰਵਾਰਾ ਨਾਲ ਦਿਖਾਈ ਦੇ ਰਹੇ ਹਨ।
ਇਨ੍ਹਾਂ ਤਸਵੀਰਾਂ ਨੂੰ ਵੀਡੀਓ ਦੇ ਰੂਪ ਵਿੱਚ ਜਾਰੀ ਕਰਦੇ ਹੋਏ, ਵਿਜ ਨੇ ਬੈਕਗ੍ਰਾਊਂਡ ਵਿੱਚ ਗਾਣਾ ਲਾਇਆ ਹੈ। ਇਸ ਤੋਂ ਇਲਾਵਾ ਇਨ੍ਹਾਂ ਲੋਕਾਂ ਨੂੰ ਗੱਦਾਰ ਕਿਹਾ ਹੈ। ਇੰਨਾ ਹੀ ਨਹੀਂ ਇੱਕ ਫੋਟੋ ਵਿੱਚ ਸੀਐਮ ਨਾਇਬ ਸੈਣੀ ਦੀ ਫੋਟੋ ਨੂੰ ਗੱਦਾਰ ਦੱਸਿਆ ਗਿਆ ਹੈ।