1 ਕਰੋੜ ਦੀ ਡਰੱਗ ਮਨੀ ਸਮੇਤ 2 ਗ੍ਰਿਫਤਾਰ, ਵਿਦੇਸ਼ੀ ਤਸਕਰਾਂ ਨਾਲ ਲਿੰਕ
ਅੰਮ੍ਰਿਤਸਰ SSOC ਨੂੰ ਮਿਲੀ ਵੱਡੀ ਕਾਮਯਾਬੀ
1 ਕਰੋੜ ਦੀ ਡਰੱਗ ਮਣੀ ਸਣੇ 2 ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ
ਪਾਕਿਸਤਾਨ ਦੇ ਤਸਕਰਾਂ ਨਾਲ ਜੁੜੇ ਤਾਰ
ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੁਆਰਾ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ। ਅੰਤਰਰਾਸ਼ਟਰੀ ਡਰੱਗ ਨੈੱਟਵਰਕ ਦਾ ਪਰਦਾਫਾਸ਼ ਕੀਤਾ ਗਿਆ ਹੈ। 1 ਕਰੋੜ ਦੀ ਡਰੱਗ ਮਨੀ ਸਮੇਤ ਦੋ ਵੱਡੇ ਤਸਕਰਾ ਨੂੰ ਕਾਬੂ ਕੀਤਾ ਗਿਆ ਐ। ਇਨ੍ਹਾਂ ਤਸਕਰਾਂ ਦੇ ਲਿੰਕ ਵਿਦੇਸ਼ ਬੈਠੇ ਗੁਰਜੰਟ ਸਿੰਘ ਭੋਲੂ ਅਤੇ ਕਿੰਦਰਬੀਰ ਸਿੰਘ ਨਾਲ ਦਸੇ ਜਾ ਰਹੇ ਹਨ। ਇਸ ਗੱਲ ਦੀ ਪੁਸ਼ਟੀ ਡੀਜੀਪੀ ਗੌਰਵ ਯਾਦਵ ਨੇ ਆਪਣੇ ਨੇ ਟਵੀਟਰ ਅਕਾਉਂਟ ਉਤੇ ਟਵੀਟ ਕਰ ਕੀਤੀ ਹੈ। ਆਰੋਪੀਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਜ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ । ਪੁਲਿਸ ਨੂੰ ਇਨ੍ਹਾਂ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ।