Sidhu Moosewala: ਮੂਸੇਵਾਲਾ ਕਤਲ 'ਚ ਦੋ ਸ਼ੂਟਰਾਂ ਸਣੇ ਚਾਰ ਮੁਲਜ਼ਮ 8 ਦਿਨਾਂ ਪੁਲਿਸ ਰਿਮਾਂਡ 'ਤੇ
Sidhu Moosewala murdre Case 'ਚ ਮਾਨਸਾ ਪੁਲਿਸ (Mansa Police) ਵੱਲੋਂ ਦੋ ਸ਼ੂਟਰਾਂ ਸਣੇ ਚਾਰ ਮੁਲਜ਼ਮਾਂ ਦਾ ਦਿੱਲੀ ਦੀ ਪਟਿਆਲਾ ਹਾਊਸ ਕੋਰਟ (Patiala House Court) ਤੋਂ ਇੱਕ ਦਿਨ ਦਾ ਟਰਾਂਜਿਟ ਰਿਮਾਂਡ ਹਾਸਲ ਕਰਕੇ ਮਾਨਸਾ ਲਿਆਂਦਾ ਗਿਆ ਸੀ। ਇਨ੍ਹਾਂ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਿਸ ਨੇ 8 ਦਿਨਾਂ ਦਾ ਰਿਮਾਂਡ ਹਾਸਲ ਕਰ ਲਿਆ ਹੈ। ਪੰਜਾਬ ਪੁਲਿਸ ਇਨ੍ਹਾਂ ਮੁਲਜ਼ਮਾਂ ਨੂੰ ਦਿੱਲੀ ਤੋਂ ਦੇਰ ਰਾਤ ਕਰੀਬ 3:50 ਵਜੇ ਮਾਨਸਾ ਲੈ ਕੇ ਪਹੁੰਚੀ। ਜਿੱਥੇ ਇਨ੍ਹਾਂ ਚਾਰਾਂ ਨੂੰ ਸੀਆਈਏ ਸਟਾਫ਼ (CIA Staff) ਵਿੱਚ ਰੱਖਿਆ ਗਿਆ ਹੈ। ਸਵੇਰੇ ਮੈਡੀਕਲ ਕਰਵਾਉਣ ਤੋਂ ਬਾਅਦ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।ਪੁਲਿਸ ਨੇ ਟਰਾਂਜ਼ਿਟ ਰਿਮਾਂਡ 'ਤੇ ਪ੍ਰਿਆਵਰਤ ਫੌਜੀ, ਕੇਸ਼ਵ, ਕਸ਼ਿਸ਼ ਤੇ ਦੀਪਕ ਟੀਨੂੰ ਨੂੰ ਲਿਆ ਹੈ।ਮੰਗਲਵਾਰ ਨੂੰ ਮਾਨਸਾ ਕੋਰਟ 'ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਇਹਨਾਂ ਸਭ ਦਾ 8 ਦਿਨਾਂ ਦਾ ਰਿਮਾਂਡ ਹਾਸਲ ਕਰ ਲਿਆ ਹੈ।
Tags :
Punjab News Punjab Police Mansa Police Sidhu Moosewala Murder Case Transit Remand Two Shooters Delhi Patiala House Court