ਸ੍ਰੀ ਮੁਕਤਸਰ ਸਾਹਿਬ ਤੋਂ ਕਿਸਾਨਾਂ ਲਈ 7 ਟਰੱਕ ਨਮਕੀਨ ਮਠੀਆ ਦੇ ਰਵਾਨਾ
Continues below advertisement
ਦਰ ਸਰਕਾਰ ਦੇ ਬਣਾਏ ਖੇਤੀ ਕਾਨੂੰਨਾਂ ਵਿਰੁਧ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ,ਹਰ ਵਰਗ ਕਿਸੇ ਨਾ ਕਿਸੇ ਰੂਪ ਵਿਚ ਸਾਥ ਦੇ ਰਿਹਾ । ਕਾਰ ਸੇਵਾ ਵਾਲੇ ਬਾਬਿਆਂ ਵਲੋਂ ਵੀ ਸੇਵਾ ਚ ਯੋਗਦਾਨ ਪਾਇਆ ਜਾ ਰਿਹਾ। ਦਿੱਲੀ ਵਿਖੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਲਈ ਵਿਸ਼ੇਸ਼ ਤੌਰ ਤੇ ਖਾਣ ਪੀਣ ਦੇ ਸਮਾਨ ਦੇ ਟਰੱਕ ਰਵਾਨਾ ਕੀਤੇ ਗਏ । ਸ੍ਰੀ ਮੁਕਤਸਰ ਸਾਹਿਬ ਵਿਖੇ ਸਥਿਤ ਬਾਬਾ ਹਰਬੰਸ ਸਿੰਘ ਦਿੱਲੀ ਵਾਲੇ ਕਾਰ ਸੇਵਾ ਡੇਰੇ ਵਲੋਂ ਕਲ ਸਵੇਰੇ 9 ਵਜੇ ਕਿਸਾਨੀ ਸੰਘਰਸ਼ ਚ ਸ਼ਾਮਿਲ ਲੋਕਾਂ ਲਈ ਨਮਕੀਨ ਮਠੀਆ ਅਤੇ ਹੋਰ ਖਾਣ ਪੀਣ ਦੇ ਸਮਾਨ ਦੇ ਸਤ ਟਰੱਕ ਰਵਾਨਾ ਕੀਤੇ ਗਏ । ਸ੍ਰੀ ਮੁਕਤਸਰ ਸਾਹਿਬ ਦੇ ਸ੍ਰੀ ਦਰਬਾਰ ਸਾਹਿਬ ਦੇ ਗੇਟ ਨੰਬਰ 3 ਤੋਂ ਇਹ ਟਰੱਕ ਰਵਾਨਾ ਕਰਦਿਆ ਕਾਰ ਸੇਵਾ ਦੇ ਸੇਵਾਦਾਰਾਂ ਨੇ ਕਿਹਾ ਕਿ ਕਿਸਾਨੀ ਸੰਘਰਸ਼ ਵਿਚ ਜੋ ਵੀ ਕਿਸਾਨਾਂ ਨੂੰ ਲੋੜ ਹੋਵੇਗੀ ਉਸ ਤਰਾਂ ਦਾ ਯੋਗਦਾਨ ਹੀ ਕਾਰ ਸੇਵਾ ਵਲੋਂ ਪਾਇਆ ਜਾਵੇਗਾ ।ਇਹ ਸਾਰਾ ਸਮਾਨ ਸੰਗਤ ਵਲੋਂ ਡੇਰੇ ਚ ਖੁਦ ਤਿਆਰ ਕਰ ਪੈਕ ਕੀਤਾ ਗਿਆ ਹੈ।
Continues below advertisement
Tags :
7 Truck Namkeen Singhu Border Delhi Singhu Border Today News In Punjabi Singhu Border News Delhi Protest Continues Kisan Protest LIVE Kisan IN DELHI Delhi Kissan News Agrarian Bills Singhu Border Today News Singhu Border Live Singhu Border Clash Farmers Agitation Delhi-Haryana Border Sri Mukatsar Sahib Tikri Border Kisan Andolan