
ਪੰਜਾਬ-ਹਿਮਾਚਲ ਦੀ ਫਿਜ਼ਾ 'ਚ ਜਹਿਰ ਘੋਲਣ ਵਾਲੇ ਅਮਨ ਸੂਦ ਨੂੰ ਵੱਡਾ ਝਟਕਾ
ਪੰਜਾਬ-ਹਿਮਾਚਲ ਦੀ ਫਿਜ਼ਾ 'ਚ ਜਹਿਰ ਘੋਲਣ ਵਾਲੇ ਅਮਨ ਸੂਦ ਨੂੰ ਵੱਡਾ ਝਟਕਾ
A big blow to Aman Sood, who spread poison in the Punjab-Himachal conflict
ਪੰਜਾਬ-ਹਿਮਾਚਲ ਦੀ ਫਿਜ਼ਾ 'ਚ ਜਹਿਰ ਘੋਲਣ ਵਾਲੇ ਅਮਨ ਸੂਦ ਨੂੰ ਵੱਡਾ ਝਟਕਾ
ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੀ ਫਿਜ਼ਾ ਵਿੱਚ ਜਹਿਰ ਘੋਲਣ ਵਾਲੇ ਅਮਨ ਸੂਦ ਨੂੰ ਵੱਡਾ ਝਟਕਾ ਲੱਗਾ ਹੈ। ਹਿਮਾਚਲ ਪ੍ਰਦੇਸ਼ ਦੀ ਮਣੀਕਰਨ ਘਾਟੀ ਵਿੱਚ ਹੋਏ ਵਿਵਾਦ ਵਿੱਚ ਜਨਤਕ ਸ਼ਾਂਤੀ ਤੇ ਧਾਰਮਿਕ ਸਦਭਾਵਨਾ ਨੂੰ ਭੰਗ ਕਰਨ ਦੇ ਦੋਸ਼ ਵਿੱਚ ਹੋਟਲ ਮਾਲਕ ਅਮਨ ਸੂਦ ਨੂੰ ਸੰਮਨ ਜਾਰੀ ਕੀਤੇ ਗਏ ਹਨ। ਰਾਜ ਸਰਕਾਰ ਵੱਲੋਂ ਦਾਇਰ ਸ਼ਿਕਾਇਤ ਤੋਂ ਬਾਅਦ ਸਬ-ਡਿਵੀਜ਼ਨਲ ਮੈਜਿਸਟ੍ਰੇਟ (ਐਸਡੀਐਮ) ਕੁੱਲੂ ਦੀ ਅਦਾਲਤ ਨੇ ਅਮਨ ਸੂਦ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਸ ਨੂੰ ਅੱਜ 24 ਮਾਰਚ ਨੂੰ ਸਵੇਰੇ 11:00 ਵਜੇ ਐਸਡੀਐਮ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਹੈ।
ਸੰਮਨ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਉਹ ਨਿਰਧਾਰਤ ਸਮੇਂ 'ਤੇ ਅਦਾਲਤ ਵਿੱਚ ਪੇਸ਼ ਨਹੀਂ ਹੁੰਦਾ, ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹਾਲ ਹੀ ਵਿੱਚ ਅਮਨ ਸੂਦ ਉਦੋਂ ਖ਼ਬਰਾਂ ਵਿੱਚ ਆਇਆ ਜਦੋਂ ਕੁੱਲੂ ਵਿੱਚ ਸਿੱਖ ਸੈਲਾਨੀਆਂ ਦੁਆਰਾ ਲਗਾਏ ਗਏ ਝੰਡਿਆਂ ਨੂੰ ਹਟਾਉਣ ਦੀ ਘਟਨਾ ਸਾਹਮਣੇ ਆਈ। ਇਸ ਘਟਨਾ ਤੋਂ ਬਾਅਦ ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿੱਚ ਵਿਵਾਦ ਸ਼ੁਰੂ ਹੋ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਇਸ 'ਤੇ ਸਖ਼ਤ ਨਾਰਾਜ਼ਗੀ ਪ੍ਰਗਟ ਕੀਤੀ ਤੇ ਹਿਮਾਚਲ ਪ੍ਰਦੇਸ਼ ਸਰਕਾਰ ਤੋਂ ਢੁਕਵੀਂ ਕਾਰਵਾਈ ਦੀ ਮੰਗ ਕੀਤੀ।
ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਹਿਮਾਚਲ ਪ੍ਰਦੇਸ਼ ਸਰਕਾਰ ਨੇ ਅਮਨ ਸੂਦ ਵਿਰੁੱਧ ਬੀਐਨਐਸਐਸ 2023 ਦੀ ਧਾਰਾ 126/169 ਤਹਿਤ ਮਾਮਲਾ ਦਰਜ ਕੀਤਾ ਸੀ। ਪੁਲਿਸ ਚੌਕੀ ਜਰੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਅਮਨ ਸੂਦ ਦੇ ਇਸ ਕੰਮ ਨੇ ਮਣੀਕਰਨ ਘਾਟੀ ਵਿੱਚ ਜਨਤਕ ਸ਼ਾਂਤੀ ਤੇ ਧਾਰਮਿਕ ਸਦਭਾਵਨਾ ਨੂੰ ਭੰਗ ਕੀਤਾ ਹੈ। ਇਸ ਵਿਵਾਦ ਤੋਂ ਬਾਅਦ ਪੰਜਾਬ ਵਿੱਚ ਹਿਮਾਚਲ ਪ੍ਰਦੇਸ਼ ਰੋਡਵੇਜ਼ ਦੀਆਂ ਬੱਸਾਂ 'ਤੇ ਹਮਲੇ ਦੀਆਂ ਘਟਨਾਵਾਂ ਸਾਹਮਣੇ ਆਈਆਂ।