ਪੰਜਾਬ ਦੇ ਸਕੂਲਾਂ ਵਿਚ ਹੋਇਆ ਵੱਡਾ ਬਦਲਾਵ ... ਪੂਰਾ video ਦੇਖੋ

ਕੀ ਤੁਹਾਡਾ ਬੱਚਾ ਵੀ ਪੰਜਾਬ ਦੇ ਸਕੂਲ ਜਾਂਦਾ ਹੈ ਤਾਂ ਇਹ ਖਬਰ ਤੁਹਾਡੇ ਲਈ ਹੈ। ਅੱਜ ਤੋਂ ਸਟੇਟ ਸਕੂਲਾਂ ਦੇ ਟਾਈਮਿੰਗਸ ਬਦਲ ਰਹੇ ਨੇ। ਸਾਰੇ ਸਰਕਾਰੀ, ਪ੍ਰਾਈਵੇਟ ਐਡੀਡ ਅਤੇ ਰਿਕਗਨਾਈਜ਼ਡ ਸਕੂਲਾਂ ਦੇ ਟਾਈਮਿੰਗਸ ਵਿੱਚ ਪੰਜਾਬ ਦੀ ਆਪ ਸਰਕਾਰ ਨੇ ਬਦਲਾਅ ਕੀਤਾ ਹੈ। ਹੁਣ ਪ੍ਰਾਇਮਰੀ ਸਕੂਲ ਸਵੇਰੇ 8:30 ਤੋਂ ਲੈ ਕੇ ਦੁਪਹਿਰ 12:30 ਵਜੇ ਤੱਕ ਚੱਲਣਗੇ। ਮਿਡਲ ਅਤੇ ਸੀਨੀਅਰ ਸੈਕੰਡਰੀ ਸਕੂਲ ਸਵੇਰੇ 8:30 ਵਜੇ ਤੋਂ ਲੈ ਕੇ 2 ਵਜੇ ਦੇ ਪੰਜ ਮਿੰਟ ਤੱਕ ਲਗਣਗੇ। ਇਹ ਅਡਜਸਟਮੈਂਟ 19,000 ਸਕੂਲਾਂ ਉਤੇ ਕੀਤੀ ਗਈ ਹੈ। ਦਰਅਸਲ, ਪੰਜਾਬ ਵਿੱਚ ਇੱਕ ਸਾਲ ਵਿੱਚ 3 ਵਾਰੀ ਸਕੂਲ ਟਾਈਮਿੰਗਸ ਬਦਲਦੀਆਂ ਨੇ: 1 ਅਪ੍ਰੈਲ ਤੋਂ 30 ਸਿਤੰਬਰ ਤੱਕ ਸਕੂਲ 8 ਵਜੇ ਤੋਂ 2 ਵਜੇ ਤੱਕ ਲੱਗਦੇ ਨੇ। 1 ਅਕਤੂਬਰ ਤੋਂ 31 ਅਕਤੂਬਰ ਤੱਕ 8:30 ਵਜੇ ਤੋਂ ਲੈ ਕੇ 2:50 ਤੱਕ। 1 ਨਵੰਬਰ ਤੋਂ 28 ਫ਼ਰਵਰੀ ਤੱਕ 9 ਵਜੇ ਤੋਂ ਲੈ ਕੇ 3:20 ਤੱਕ। ਇਹ ਅਡਜਸਟਮੈਂਟਸ ਮੌਸਮੀ ਬਦਲਾਵਾਂ ਦੇ ਮੱਦੇ ਨਜ਼ਰ ਕੀਤੀਆਂ ਜਾਂਦੀਆਂ ਨੇ।

JOIN US ON

Telegram
Sponsored Links by Taboola