ਜੀਰਾ 'ਚ ਕਾਰ ਨੂੰ ਲੱਗੀ ਅੱਗ, ਧੂੰ ਧੂੰ ਕਰਦੀ ਸੜ ਗਈ ਕਾਰ
ਜੀਰਾ 'ਚ ਕਾਰ ਨੂੰ ਲੱਗੀ ਅੱਗ, ਧੂੰ ਧੂੰ ਕਰਦੀ ਸੜ ਗਈ ਕਾਰ
ਫਾਇਰ ਬ੍ਰਿਗੇਡ ਨੇ ਪਹੁੰਚ ਕੇ ਅੱਗ 'ਤੇ ਪਾਇਆ ਕਾਬੂ
ਕਾਰ ਸੜ ਕੇ ਹੋਈ ਸਵਾਹ, ਜਾਨੀ ਨੁਕਸਾਨ ਤੋਂ ਬਚਾਅ ਰਿਹਾ
ਫਿਰੋਜਪੁਰ ਦੇ ਹਲਕਾ ਜੀਰਾ ਸ਼ਾਹ ਵਾਲਾ ਰੋਡ ਤੋਂ ਕਚਹਿਰੀ ਰੋਡ 'ਤੇ ਕਾਰ ਨੂੰ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਅੱਗ ਲੱਗਣ ਕਰਕੇ ਕਾਰ ਧੂੰ-ਧੂੰ ਕਰਕੇ ਸੜ ਗਈ। ਜਾਣਕਾਰੀ ਮਿਲਦਿਆਂ ਹੀ ਫਾਇਰ ਬ੍ਰਿਗੇਡ ਵੱਲੋਂ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ਗਿਆ। ਗਨੀਮਤ ਰਹੀ ਕਿ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਦਸਿਆ ਜਾ ਰਿਹਾ ਹੈ ਕਿ ਗਰਮੀ ਜ਼ਿਆਦਾ ਹੋਣ ਕਰਕੇ ਕਾਰ ਚ ਸ਼ੋਰਟ ਸਰਕਟ ਕਰਕੇ ਅੱਗ ਲੱਗੀ ਸੀ।